ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਦੇ ਚਰਚਿਤ ਚਿਹਰਿਆਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਧੀਰਜ ਕੁਮਾਰ ਅਤੇ ਅਦਾਕਾਰਾ ਈਸ਼ਾ ਰਿਖੀ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੋਚ ਤੋਂ ਪਰੇ' ਵਿੱਚ ਇਕੱਠਿਆਂ ਨਜ਼ਰ ਆਉਣਗੇ, ਜਿੰਨ੍ਹਾਂ ਦੀਆਂ ਲੀਡ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਦਾ ਇੱਕ ਵਿਸ਼ੇਸ਼ ਗਾਣਾ 'ਚਾਹ' ਵੱਖ-ਵੱਖ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਹੋਣ ਜਾ ਰਿਹਾ ਹੈ।
'ਹਿਊਮਨ ਮੋਸ਼ਨ ਪਿਕਚਰਸ' ਅਤੇ 'ਫਿਲਮ ਪ੍ਰੋਡਿਊਸਰਸ ਆਫ਼ ਯੂਕੇ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸੁਰਿੰਦਰ ਸੋਹਣਪਾਲ, ਇੰਦਰ ਨਾਗਰਾ, ਸ਼ਿਵ ਧੀਮਾਨ ਦੁਆਰਾ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਜ਼ਿੰਮੇਵਾਰੀ ਪੰਕਜ ਵਰਮਾਂ ਵੱਲੋਂ ਅੰਜ਼ਾਮ ਦਿੱਤੀ ਗਈ ਹੈ, ਜੋ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਦੇ ਕਈ ਬਿਹਤਰੀਨ ਗਾਣਿਆ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਇੱਕੋ ਮਿੱਕੇ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਬਤੌਰ ਸਪੋਰਟਿੰਗ ਅਦਾਕਾਰ ਅਪਣੇ ਕਰੀਅਰ ਦਾ ਅਗਾਜ਼ ਕਰਨ ਵਾਲੇ ਅਦਾਕਾਰ ਧੀਰਜ ਕੁਮਾਰ ਅੱਜ ਸੋਲੋ ਐਕਟਰ ਦੇ ਤੌਰ ਉਤੇ ਸਿਨੇਮਾ ਖਿੱਤੇ ਵਿੱਚ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਹਨ, ਜੋ ਅਦਾਕਾਰਾ ਈਸ਼ਾ ਰਿਖੀ ਨਾਲ ਪਹਿਲੀ ਵਾਰ ਸਕਰੀਨ ਸਪੇਸ ਸ਼ੇਅਰ ਕਰਦੇ ਨਜ਼ਰੀ ਪੈਣਗੇ।