ਮੁੰਬਈ (ਬਿਊਰੋ): ਅੱਜ 8 ਸਤੰਬਰ ਨੂੰ ਰਣਵੀਰ ਸਿੰਘ ਅਤੇ ਦੀਪਿਕਾ ਦੇ ਘਰ ਕਿਲਕਾਰੀਆਂ ਗੂੰਜ ਗਈਆਂ ਹਨ। ਦੀਪਿਕਾ ਅਤੇ ਰਣਵੀਰ ਇੱਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਛੋਟੀ ਪਰੀ ਨੇ ਉਨ੍ਹਾਂ ਦੇ ਪਹਿਲੇ ਬੱਚੇ ਦੇ ਰੂਪ ਵਿੱਚ ਜਨਮ ਲਿਆ ਹੈ।
ਆਪਣੀ ਡਿਲੀਵਰੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵੇਂ ਆਪਣੇ ਪਰਿਵਾਰ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਗਏ ਸਨ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਗਣੇਸ਼ ਉਤਸਵ ਦੇ ਨਾਲ ਪਰਿਵਾਰ ਨੇ ਸ਼ੁੱਭ ਦਿਨ 'ਤੇ ਬੱਚੇ ਦਾ ਸਵਾਗਤ ਕਰਨ ਲਈ ਡਿਲੀਵਰੀ ਲਈ ਸਹੀ ਸਮਾਂ ਚੁਣਿਆ। ਇਸ ਦੇ ਨਾਲ ਹੀ ਦੀਪਵੀਰ ਬੇਬੀ ਗਰਲ ਕਲੱਬ 'ਚ ਸ਼ਾਮਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਜੋੜਿਆਂ ਨਾਲ ਜਾਣੂੰ ਕਰਵਾਉਂਦੇ ਹਾਂ ਜਿਨ੍ਹਾਂ ਦਾ ਪਹਿਲਾ ਬੱਚਾ ਧੀ ਹੈ। ਇਸ ਲਿਸਟ 'ਚ ਆਲੀਆ-ਰਣਬੀਰ, ਵਰੁਣ-ਨਤਾਸ਼ਾ, ਅਨੁਸ਼ਕਾ-ਵਿਰਾਟ ਵਰਗੇ ਸਿਤਾਰੇ ਸ਼ਾਮਲ ਹਨ।
ਆਲੀਆ-ਰਣਬੀਰ:ਇਸ ਕਲੱਬ 'ਚ ਕਈ ਸਿਤਾਰੇ ਸ਼ਾਮਲ ਹਨ, ਜਿਨ੍ਹਾਂ ਦਾ ਪਹਿਲਾਂ ਬੱਚਾ ਧੀ ਸੀ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਆਲੀਆ ਅਤੇ ਰਣਬੀਰ ਦਾ ਨਾਮ ਹੈ, ਜਿਨ੍ਹਾਂ ਦੀ ਨਵੰਬਰ 2022 ਵਿੱਚ ਇੱਕ ਧੀ ਹੋਈ, ਜਿਸਦਾ ਨਾਮ ਉਨ੍ਹਾਂ ਨੇ ਰਾਹਾ ਰੱਖਿਆ। ਜਿਸ ਤੋਂ ਬਾਅਦ ਦੋਹਾਂ ਨੇ 2023 ਦੇ ਕ੍ਰਿਸਮਸ 'ਤੇ ਰਾਹਾ ਦੀ ਪਹਿਲੀ ਝਲਕ ਸਾਰਿਆਂ ਨਾਲ ਸਾਂਝੀ ਕੀਤੀ। ਫਿਲਹਾਲ ਰਾਹਾ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਵਾਇਰਲ ਹੋਣ ਵਾਲੀ ਸਟਾਰਕਿਡ ਹੈ।
ਪ੍ਰਿਅੰਕਾ ਚੋਪੜਾ-ਨਿਕ ਜੋਨਸ:ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਅਤੇ ਉਸਦੇ ਪਤੀ ਨਿਕ ਜੋਨਸ ਨੇ ਦਸੰਬਰ 2018 ਵਿੱਚ ਵਿਆਹ ਕਰਵਾ ਲਿਆ ਸੀ। ਪ੍ਰਿਅੰਕਾ ਨੇ ਆਪਣੇ ਪਹਿਲੇ ਬੱਚੇ ਦੇ ਰੂਪ 'ਚ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਵਿਆਹ ਦੇ 4 ਸਾਲ ਬਾਅਦ ਬੇਟੀ ਨੂੰ ਜਨਮ ਦਿੱਤਾ। ਜਿਸ ਦਾ ਨਾਮ ਜੋੜੇ ਨੇ ਮਾਲਤੀ ਰੱਖਿਆ। ਪ੍ਰਿਅੰਕਾ ਮਾਲਤੀ ਨਾਲ ਕਾਫੀ ਸਮਾਂ ਬਿਤਾਉਂਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਗਤੀਵਿਧੀਆਂ ਪੋਸਟ ਕਰਦੀ ਰਹਿੰਦੀ ਹੈ।