ਪੰਜਾਬ

punjab

ETV Bharat / entertainment

ਸਲਮਾਨ ਖਾਨ ਫਾਈਰਿੰਗ ਮਾਮਲੇ 'ਚ ਆਇਆ ਵੱਡਾ ਅਪਡੇਟ, ਪੰਜਾਬ ਨਾਲ ਹੈ ਖਾਸ ਕਨੈਕਸ਼ਨ - Salman Khan House Firing

Salman Khan House Firing: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਦੇ ਤਾਜ਼ਾ ਅਪਡੇਟ ਵਿੱਚ ਮੁੰਬਈ ਦੀ ਐਸਪਲੇਨੇਡ ਕੋਰਟ ਨੇ ਦੋਵਾਂ ਹਥਿਆਰਾਂ ਦੇ ਸਪਲਾਇਰਾਂ ਨੂੰ 30 ਅਪ੍ਰੈਲ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋਵਾਂ ਨੂੰ ਪੰਜਾਬ ਚੋਂ ਗ੍ਰਿਫ਼ਤਾਰ ਕਰਕੇ ਹਾਲ ਹੀ ਵਿੱਚ ਮੁੰਬਈ ਲਿਆਂਦਾ ਗਿਆ ਸੀ।

Salman Khan House Firing
Salman Khan House Firing

By ETV Bharat Punjabi Team

Published : Apr 26, 2024, 4:00 PM IST

ਹੈਦਰਾਬਾਦ:14 ਅਪ੍ਰੈਲ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਫਾਈਰਿੰਗ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਮੁੰਬਈ ਦੀ ਅਦਾਲਤ ਨੇ ਵੀਰਵਾਰ ਨੂੰ ਬਾਂਦਰਾ ਵਿੱਚ ਬਾਲੀਵੁੱਡ ਅਦਾਕਾਰ ਦੀ ਰਿਹਾਇਸ਼ ਦੇ ਬਾਹਰ ਫਾਈਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਲੋਕਾਂ ਦੀ ਪੁਲਿਸ ਹਿਰਾਸਤ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਮੁੰਬਈ ਪੁਲਿਸ ਨੇ ਵੀਰਵਾਰ ਨੂੰ ਫਾਈਰਿੰਗ ਦੇ ਮਾਮਲੇ 'ਚ ਪੰਜਾਬ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਜੀ ਹਾਂ...ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਪੁਖਤਾ ਸਬੂਤ ਲੱਭੇ ਸਨ, ਉਨ੍ਹਾਂ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਸਥਾਪਿਤ ਕੀਤਾ ਸੀ। ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ 'ਤੇ ਫਾਈਰਿੰਗ ਦੇ ਮਾਮਲੇ 'ਚ ਅਨਮੋਲ ਅਤੇ ਲਾਰੈਂਸ ਬਿਸ਼ਨੋਈ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਤੋਂ ਪ੍ਰਾਪਤ ਖੁਫੀਆ ਜਾਣਕਾਰੀ ਦੇ ਅਨੁਸਾਰ ਗੋਲੀਬਾਰੀ ਘਟਨਾ ਤੋਂ ਪਹਿਲਾਂ ਬੰਦੂਕਧਾਰੀਆਂ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ। ਸ਼ੂਟਰ ਇਸ ਤੋਂ ਪਹਿਲਾਂ ਖਾਨ ਦੇ ਫਾਰਮ ਹਾਊਸ 'ਤੇ ਵੀ ਗਏ ਸਨ। ਹਾਲਾਂਕਿ, ਸਲਮਾਨ ਕੁਝ ਹਫਤਿਆਂ ਤੋਂ ਆਪਣੇ ਫਾਰਮ ਹਾਊਸ 'ਤੇ ਨਹੀਂ ਗਏ ਸਨ, ਪਰ ਅਪਰਾਧੀਆਂ ਨੇ ਖਾਨ ਮੁੰਬਈ ਸਥਿਤ ਘਰ 'ਤੇ ਫਾਈਰਿੰਗ ਕਰਨ ਦਾ ਫੈਸਲਾ ਕੀਤਾ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਦੌਰਾਨ ਉਨ੍ਹਾਂ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਇਲ ਫੋਨ ਮਿਲਿਆ ਹੈ। ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਮੁਲਜ਼ਮ ਕੋਲ ਇੱਕ ਤੋਂ ਵੱਧ ਫ਼ੋਨ ਹਨ ਅਤੇ ਫ਼ਿਲਹਾਲ ਉਹ ਬਾਕੀ ਫ਼ੋਨਾਂ ਦੀ ਤਲਾਸ਼ ਕਰ ਰਹੀ ਹੈ। ਦੋਵੇਂ ਸ਼ੱਕੀ ਮੋਟਰਸਾਈਕਲ 'ਤੇ ਆਏ ਅਤੇ 14 ਅਪ੍ਰੈਲ ਨੂੰ ਸਵੇਰੇ 5 ਵਜੇ ਗਲੈਕਸੀ ਅਪਾਰਟਮੈਂਟਸ, ਜਿੱਥੇ ਖਾਨ ਰਹਿੰਦਾ ਹੈ, ਉਸ ਦੇ ਬਾਹਰ ਚਾਰ ਰਾਉਂਡ ਫਾਇਰ ਕੀਤੇ ਅਤੇ ਭੱਜ ਗਏ।

ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਦੋਵੇਂ ਵਿਅਕਤੀ ਹੈਲਮੇਟ ਪਹਿਨੇ ਹੋਏ ਸਨ ਅਤੇ ਬੈਕਪੈਕ ਲੈ ਕੇ ਜਾ ਰਹੇ ਸਨ। ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਹਮਲੇ ਤੋਂ ਬਾਅਦ ਇੱਕ ਫੇਸਬੁੱਕ ਪੋਸਟ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਸੀ।

ABOUT THE AUTHOR

...view details