ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਤੇਜ਼ੀ ਸੰਧੂ, ਜਿੰਨ੍ਹਾਂ ਦਾ ਹੋਣਹਾਰ ਬੇਟਾ ਪੁਖਰਾਜ ਸੰਧੂ ਵੀ ਬਤੌਰ ਬਾਲ ਕਲਾਕਾਰ ਆਪਣੇ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ ਕਰਨ ਜਾ ਰਿਹਾ ਹੈ, ਜੋ ਅਮਰਿੰਦਰ ਗਿੱਲ ਦੀ ਰਿਲੀਜ਼ ਹੋਣ ਜਾ ਰਹੀ ਨਵੀਂ ਫਿਲਮ 'ਦਾਰੂ ਨਾ ਪੀਂਦਾ ਹੋਵੇ' ਦੁਆਰਾ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰੇਗਾ।
'ਬਰੋਕਸਵੁੱਡ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਬਿੱਗ ਸੈਟਅੱਪ ਪੰਜਾਬੀ ਫੀਚਰ ਫਿਲਮ ਵਿੱਚ ਅਮਰਿੰਦਰ ਗਿੱਲ, ਜਫਰੀ ਖਾਨ, ਸੋਹਿਲਾ ਕੌਰ ਅਤੇ ਪੁਖਰਾਜ ਸੰਧੂ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਦੀ ਪ੍ਰਭਾਵੀ ਅਦਾਕਾਰੀ ਨਾਲ ਸਜੀ ਇਹ ਫਿਲਮ 02 ਅਗਸਤ 2024 ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰੀ ਪੈਣਗੇ।
ਸਹਿ ਨਿਰਮਾਤਾ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ, ਸੁਖਜਿੰਦਰ ਭਾਚੂ, ਚਰਨਪ੍ਰੀਤ ਬਲ ਦੁਆਰਾ ਨਿਰਮਿਤ ਕੀਤੀ ਗਈ ਇਸ ਬਿੱਗ ਸੈਟਅੱਪ ਫਿਲਮ ਦੇ ਐਸੋਸੀਏਟ ਨਿਰਮਾਤਾ ਕਿੰਜਲ ਨਗੰਦਾ, ਕਾਰਜਕਾਰੀ ਨਿਰਮਾਤਾ ਸਮੀਰ ਚੀਮਾ ਹਨ, ਜਦਕਿ ਲੇਖਨ ਜਿੰਮੇਵਾਰੀ ਹਰਪ੍ਰੀਤ ਸਿੰਘ ਜਵੰਦਾ ਅਤੇ ਨਥਾਨ ਜੈਂਡਰੋਂ ਵੱਲੋਂ ਨਿਭਾਈ ਗਈ ਹੈ।
ਬਾਲ ਕਲਾਕਾਰ ਪੁਖਰਾਜ ਸੰਧੂ (instagram) ਪਾਲੀਵੁੱਡ ਗਲਿਆਰਿਆਂ ਵਿੱਚ ਬੇਹੱਦ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਸੰਦੇਸ਼ਮਕ ਫਿਲਮ ਵਿੱਚ ਕਾਫ਼ੀ ਲੀਡਿੰਗ ਕਿਰਦਾਰ ਅਦਾ ਕਰਦਾ ਵਿਖਾਈ ਦੇਵੇਗਾ ਬਾਲ ਕਲਾਕਾਰ ਪੁਖਰਾਜ ਸੰਧੂ, ਜੋ ਅਪਣੀ ਪਲੇਠੀ ਸਿਨੇਮਾ ਆਮਦ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਿਹਾ ਹੈ, ਜਿਸ ਦੀ ਝੋਲੀ ਪਈ ਇਸ ਮਾਣਮੱਤੀ ਪ੍ਰਾਪਤੀ ਨੂੰ ਲੈ ਪਿਤਾ ਤੇਜ਼ੀ ਸੰਧੂ ਵੀ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਇਸ ਸਫਲਤਾ ਦੇ ਇਸ ਪਹਿਲੇ ਮੁਕਾਮ ਤੱਕ ਪਹੁੰਚਣ ਲਈ ਬੇਹੱਦ ਜਨੂੰਨੀਅਤ ਨਾਲ ਮਿਹਨਤ ਨੂੰ ਅੰਜ਼ਾਮ ਦਿੰਦਾ ਆ ਰਿਹਾ ਹੈ ਉਨ੍ਹਾਂ ਦਾ ਇਹ ਪ੍ਰਤਿਭਾਵਾਨ ਬੇਟਾ, ਜੋ ਗਾਇਕੀ ਵਿੱਚ ਵੀ ਪਰਪੱਕਤਾ ਹਾਸਿਲ ਕਰਨ ਵੱਲ ਵੱਧ ਰਿਹਾ ਹੈ।
ਕੈਨੇਡਾ ਦੇ ਕੈਲਗਰੀ ਵਿਖੇ ਵਸੇਂਦਾ ਰੱਖਦਾ ਇਹ ਬਾਲ ਕਲਾਕਾਰ ਪੜਾਈ ਵਿੱਚ ਵੀ ਮੋਹਰੀ ਹੋ ਅਪਣੀਆਂ ਜਿੰਮੇਵਾਰੀਆਂ ਨਿਭਾਉਂਦਾ ਆ ਰਿਹਾ ਹੈ, ਜਿਸ ਦੇ ਕਲਾ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ ਉਸ ਦੀ ਉਕਤ ਪਹਿਲੀ ਫਿਲਮ, ਜਿਸ ਦਾ ਟੀਜ਼ਰ ਵੀ ਜਲਦ ਸਾਹਮਣੇ ਆਉਣ ਜਾ ਰਿਹਾ ਹੈ।