ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਚੰਦਰਾ ਬਰਾੜ ਦਾ ਇਹ ਨਵਾਂ ਟ੍ਰੈਕ, ਇਸ ਦਿਨ ਹੋਵੇਗਾ ਜਾਰੀ - Chandra Brar new track - CHANDRA BRAR NEW TRACK

ਪੰਜਾਬੀ ਗਾਇਕ ਚੰਦਰਾ ਬਰਾੜ ਦਾ ਨਵਾਂ ਟਰੈਕ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪਿਛਲੇ ਗੀਤਾਂ ਦੌਰਾਨ ਚੰਦਰੇ ਬਰਾੜ ਨੂੰ ਮਿਲੀ ਕਾਮਯਾਬੀ ਕਰਕੇ ਲੋਕ ਇਸ ਨਵੇਂ ਟ੍ਰੈਕ ਦਾ ਇੰਤਜ਼ਾਰ ਕਰ ਰਹੇ ਹਨ।

CHANDRA BRAR NEW TRACK
ਰਿਲੀਜ਼ ਲਈ ਤਿਆਰ ਚੰਦਰਾ ਬਰਾੜ ਦਾ ਇਹ ਨਵਾਂ ਟ੍ਰੈਕ (ETV BHARAT PUNJAB (ਰਿਪੋਟਰ,ਫਰੀਦਕੋਟ))

By ETV Bharat Entertainment Team

Published : Sep 26, 2024, 8:06 AM IST

ਫਰੀਦਕੋਟ:ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਚੰਦਰਾ ਬਰਾੜ, ਜੋ ਅਪਣਾ ਇਕ ਹੋਰ ਨਵਾਂ ਟ੍ਰੈਕ 'ਡਰਾਈਵਰੀ' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਿਹਾ ਹੈ। ਜੋ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ। ਸੰਗੀਤ ਪੇਸ਼ਕਰਤਾ ਮਿਕਸ ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸੰਗ਼ੀਤਕ ਮਾਰਕੀਟ ਵਿਚ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਸੰਗੀਤ ਵੀ ਮਿਕਸ ਸਿੰਘ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਚਰਚਿਤ ਅਤੇ ਸੁਪਰ ਹਿੱਟ ਗਾਣਿਆ ਦਾ ਸੰਗੀਤ ਤਿਆਰ ਕਰ ਚੁੱਕੇ ਹਨ, ਜਿੰਨਾਂ ਵੱਲੋ ਸੰਗ਼ੀਤਬਧ ਕੀਤੇ ਅਤੇ ਗਾਇਕ ਚੰਦਰਾ ਬਰਾੜ ਵੱਲੋ ਗਾਏ ਕਈ ਗਾਣੇ ਵੀ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਚੰਦਰਾ ਬਰਾੜ ਦਾ ਨਵਾਂ ਟ੍ਰੈਕ (ETV BHARAT PUNJAB (ਰਿਪੋਟਰ,ਫਰੀਦਕੋਟ))

ਰੋਮਾਂਟਿਕ ਟਰੈਕ

ਸੰਗ਼ੀਤਕ ਗਲਿਆਰਿਆ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਅਤੇ 27 ਸਤੰਬਰ ਨੂੰ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ ਵੱਲੋ ਖੁਦ ਰਚੇ ਗਏ ਹਨ, ਜਿੰਨਾਂ ਦੁਆਰਾ ਪੰਜਾਬੀਆਂ ਦੇ ਠੇਠ ਦੇਸੀ ਅੰਦਾਜ਼ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿਚ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਵੱਲੋ ਵੀ ਸਹਿਯੋਗੀ ਗਾਇਕਾ ਦੇ ਤੌਰ ਤੇ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨਾਂ ਦੀ ਪ੍ਰਭਾਵੀ ਵੋਕਲ ਪ੍ਰੈਜੈਂਸ ਦਾ ਅਹਿਸਾਸ ਕਰਵਾਉਂਦੇ ਇਸ ਰੋਮਾਂਟਿਕ ਟਰੈਕ ਵਿਚ ਅਦਾਕਾਰਾ ਅਤੇ ਮਾਡਲ ਨੂਰ ਕੇ ਸ਼ਾਨਦਾਰ ਫੀਚਰਿੰਗ ਕਰਦੀ ਨਜ਼ਰੀ ਪਵੇਗੀ ।

ਚੰਦਰਾ ਬਰਾੜ ਦਾ ਨਵਾਂ ਟ੍ਰੈਕ (ETV BHARAT PUNJAB (ਰਿਪੋਟਰ,ਫਰੀਦਕੋਟ))

ਮਿਊਜ਼ਿਕ ਵੀਡੀਓ ਪ੍ਰਭਾਵਸ਼ਾਲੀ


ਕਈ ਚਰਚਿਤ ਗਾਣਿਆਂ ਦਾ ਹਿੱਸਾ ਰਹੇ ਗਾਇਕ ਚੰਦਰਾ ਬਰਾੜ ਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਕੈਨਵਸ ਅਧੀਨ ਸ਼ੂਟ ਕੀਤਾ ਗਿਆ ਹੈ, ਜਿਸ ਵਿਚ ਬੇਹੱਦ ਨਿਵੇਕਲੇ ਅੰਦਾਜ਼ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ ਗਾਇਕ ਚੰਦਰਾ ਬਰਾੜ, ਜੋ ਅਪਣੇ ਇਸ ਇਕ ਹੋਰ ਨਵੇਂ ਗਾਣੇ ਨੂੰ ਲੈ ਕੇ ਇੰਨੀ ਦਿਨੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕੈਨੇਡਾ ਦਾ ਸਫ਼ਲ ਟੂਰ ਸੰਪੰਨ ਕਰ ਵਾਪਸ ਪਰਤੇ ਗਾਇਕ ਚੰਦਰਾ ਬਰਾੜ ਸੰਗ਼ੀਤਕ ਖੇਤਰ ਵਿਚ ਅਜਕਲ੍ਹ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ ਜੋ ਬੈਕ ਟੂ ਬੈਕ ਜਾਰੀ ਕੀਤੇ ਜਾ ਰਹੇ ਅਪਣੇ ਗਾਣਿਆ ਨਾਲ ਲਗਾਤਾਰ ਅਪਣੀ ਸਥਿਤੀ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ।

ABOUT THE AUTHOR

...view details