ਹੈਦਰਾਬਾਦ: ਬਾਲੀਵੁੱਡ ਅਦਾਕਾਰਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਕਾਫੀ ਦਿਲਚਸਪੀ ਰੱਖਦੇ ਹਨ। ਅਕਸਰ ਅਦਾਕਾਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਪ੍ਰਭਾਵ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਗਰੇਜ਼ੀ ਬੋਲਣ ਦੇ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਇੰਝ ਲੱਗਦਾ ਹੈ ਜਿਵੇਂ ਇਹ ਅਦਾਕਾਰਾਂ ਦੁਨੀਆ ਦੇ ਸਭ ਤੋਂ ਵਧੀਆ ਸਕੂਲਾਂ ਅਤੇ ਕਾਲਜਾਂ ਤੋਂ ਪੜ੍ਹੀਆਂ ਹੋਣ।
ਬਾਲੀਵੁੱਡ ਇੱਕ ਅਜਿਹਾ ਉਦਯੋਗ ਹੈ, ਜਿੱਥੇ ਤੁਹਾਡੀ ਪ੍ਰਤਿਭਾ ਤੁਹਾਡੀ ਸਿੱਖਿਆ ਅਤੇ ਡਿਗਰੀ ਤੋਂ ਜਿਆਦਾ ਕੰਮ ਆਉਂਦੀ ਹੈ। ਇਸ ਲਈ ਅਸੀਂ ਇੱਥੇ ਉਨ੍ਹਾਂ ਅਦਾਕਾਰਾਂ ਦੀ ਸੂਚੀ ਉਤੇ ਸਰਸਰੀ ਨਜ਼ਰ ਮਾਰਨ ਜਾ ਰਹੇ ਹਾਂ ਜੋ ਘੱਟ ਪੜ੍ਹੀਆਂ ਲਿਖੀਆਂ ਹਨ।
ਦੀਪਿਕਾ ਪਾਦੂਕੋਣ:ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂਅ ਸੁਪਰਸਟਾਰ ਦੀਪਿਕਾ ਪਾਦੂਕੋਣ ਦਾ ਹੈ। ਅਦਾਕਾਰੀ, ਡਾਂਸ ਅਤੇ ਖੂਬਸੂਰਤੀ ਨਾਲ ਦੁਨੀਆ 'ਤੇ ਰਾਜ ਕਰਨ ਵਾਲੀ ਦੀਪਿਕਾ ਪਾਦੂਕੋਣ ਦੀ ਮਾਂ ਚਾਹੁੰਦੀ ਸੀ ਕਿ ਉਹ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਹੀ ਕੁਝ ਕਰੇ। ਹਾਲਾਂਕਿ, ਇੱਕ ਟੌਕ ਸ਼ੋਅ ਵਿੱਚ ਦੀਪਿਕਾ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਦਿਨ ਆਪਣੀ ਮਾਂ ਦੀ ਇਹ ਇੱਛਾ ਜ਼ਰੂਰ ਪੂਰੀ ਕਰੇਗੀ। ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਗ੍ਰੈਜੂਏਟ ਵੀ ਨਹੀਂ ਹੈ।
ਕੰਗਨਾ ਰਣੌਤ: ਵਿਵਾਦਿਤ ਕੁਈਨ ਕੰਗਨਾ ਰਣੌਤ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਹੈ। ਕੰਗਨਾ 12ਵੀਂ ਕਲਾਸ 'ਚ ਫੇਲ੍ਹ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਹ ਘਰੋਂ ਭੱਜ ਗਈ। ਉਸ ਨੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਆਪਣਾ ਕਰੀਅਰ ਬਣਾਉਣਾ ਸ਼ੁਰੂ ਕਰ ਦਿੱਤਾ। ਕੰਗਨਾ ਕਈ ਵਾਰ ਕਹਿ ਚੁੱਕੀ ਹੈ ਕਿ ਸ਼ੁਰੂ ਵਿੱਚ ਉਸ ਦੀ ਅੰਗਰੇਜ਼ੀ ਕਾਰਨ ਉਸ ਦਾ ਬਹੁਤ ਮਜ਼ਾਕ ਉਡਾਇਆ ਗਿਆ ਸੀ। ਹਾਲਾਂਕਿ ਹੁਣ ਜੇਕਰ ਕੰਗਨਾ ਦਾ ਇੰਟਰਵਿਊ ਦੇਖੀਏ ਤਾਂ ਇਹ ਕਹਿਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ ਕਿ ਉਹ 12ਵੀਂ 'ਚ ਫੇਲ੍ਹ ਹੋ ਗਈ ਸੀ।