ਚੰਡੀਗੜ੍ਹ: ਬਾਲੀਵੁੱਡ ਸਟਾਰ ਸੈਫ ਅਲੀ ਖਾਨ ਇਕ ਵਾਰ ਮੁੜ ਅਪਣੀ ਸ਼ਾਨਦਾਰ ਅਦਾਕਾਰੀ ਦਾ ਮੁਜ਼ਾਹਰਾ ਕਰਨ ਲਈ ਤਿਆਰ ਹਨ, ਜਿਨ੍ਹਾਂ ਦੀ ਨਵੀਂ ਅਤੇ ਪੈਨ ਇੰਡੀਆ ਫ਼ਿਲਮ 'ਦੇਵਰਾ' ਵਿਚਲਾ ਲੁੱਕ ਸਾਹਮਣੇ ਆਇਆ ਹੈ। ਇਸ ਦੀ ਝਲਕ ਨੂੰ ਨਿਰਮਾਤਾਵਾਂ ਵੱਲੋ ਅੱਜ ਉਨ੍ਹਾਂ ਦੇ 54 ਵੇਂ ਜਨਮਦਿਨ ਮੌਕੇ ਰਿਵੀਲ ਕਰ ਦਿੱਤਾ ਗਿਆ ਹੈ। 'ਐਨ.ਟੀ.ਆਰ ਆਰਟਸ ਅਤੇ ਯੁਵਾ ਸੁਧਾ ਆਰਟਸ ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਗਈ ਅਤੇ ਕੋਰਤਾਲਾ ਸ਼ਿਵਾ ਦੁਆਰਾ ਨਿਰਦੇਸ਼ਿਤ ਇਸ ਰੋਮਾਂਚਕ ਅਤੇ ਐਕਸ਼ਨ ਪੈਕੇਡ ਫ਼ਿਲਮ ਵਿਚ ਭੈਰਾ ਦੇ ਖਤਰਨਾਕ ਰੋਲ ਵਿਚ ਨਜ਼ਰ ਆਉਣਗੇ ਅਦਾਕਾਰ ਸੈਫ ਅਲੀ ਖਾਨ, ਜੋ ਬਾਲੀਵੁੱਡ ਤੋਂ ਬਾਅਦ ਸਾਊਥ ਫ਼ਿਲਮ ਖਿੱਤੇ ਵਿਚ ਵੀ ਮਜ਼ਬੂਤ ਪੈੜਾ ਸਥਾਪਿਤ ਕਰਦੇ ਜਾ ਰਹੇ ਹਨ।
ਸੈਫ ਅਲੀ ਖਾਨ ਦੀ 'ਦੇਵਰਾ' ਵਿਚਲੀ ਲੁੱਕ ਆਈ ਸਾਹਮਣੇ, ਅੱਜ ਜਨਮ ਦਿਨ ਮੌਕੇ ਕੀਤੀ ਗਈ ਰਿਵੀਲ - Saif Ali Khan New Movie - SAIF ALI KHAN NEW MOVIE
Saif Ali Khan New Movie: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ 'ਦੇਵਰਾ' ਵਿਚਲੀ ਲੁੱਕ ਸਾਹਮਣੇ ਆਈ ਹੈ। ਅੱਜ ਜਨਮ ਦਿਨ ਮੌਕੇ ਰਿਵੀਲ ਕੀਤੀ ਗਈ।
By ETV Bharat Entertainment Team
Published : Aug 17, 2024, 5:35 PM IST
ਫਿਲਮ ਬਾਰੇ: ਦੁਨੀਆਂ-ਭਰ ਦੇ ਸਿਨੇਮਾਂ ਗਲਿਆਰਿਆ ਵਿਚ ਖਿੱਚ ਦਾ ਕੇਂਦਰ-ਬਿੰਦੂ ਬਣਦੀ ਜਾ ਰਹੀ ਹੈ, ਜਿਸ ਦੇ ਨਿਰਮਾਣ ਹਾਊਸ ਅਨੁਸਾਰ ਅਸੀਂ ਜਾਂਣਦੇ ਹਾਂ ਕਿ ਪ੍ਰਸ਼ੰਸਕ, ਸੈਫ ਦੀ ਇਸ ਭੂਮਿਕਾ ਵਿੱਚ ਝਾਤ ਮਾਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜੋ ਨਿਰਾਸ਼ ਨਹੀਂ ਹੋਣਗੇ। ਉਨ੍ਹਾਂ ਹੋਰ ਵਿਸਥਾਰਕ ਜਾਣਕਾਰੀ ਸਾਂਝਾ ਕਰਦਿਆ ਕਿਹਾ ਕਿ ਸੈਫ ਦਾ ਅਜਿਹਾ ਰੂਪ ਦਰਸ਼ਕਾਂ ਅਤੇ ਉਸ ਦੇ ਚਾਹੁਣ ਵਾਲਿਆ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ, ਜੋ ਭਿਆਨਕ, ਬੇਰਹਿਮ ਹੋਣ ਦੇ ਨਾਲ-ਨਾਲ ਬਿਨਾਂ ਸ਼ੱਕ ਮਨਮੋਹਕ ਵੀ ਨਜ਼ਰ ਆਵੇਗਾ।
ਦੱਖਣ ਸਿਨੇਮਾ ਦੇ ਚੋਟੀ ਦੇ ਅਤੇ ਸਫਲ ਨਿਰਦੇਸ਼ਕ ਕੋਰਤਾਲਾ ਸ਼ਿਵਾ ਦੁਆਰਾ ਨਿਰਦੇਸ਼ਿਤ ਇਸ ਬਿਗ ਸੈੱਟਅੱਪ ਅਤੇ ਮਲਟੀ-ਸਟਾਰਰ ਫਿਲਮ ਵਿੱਚ ਦੱਖਣੀ ਸੁਪਰ ਸਟਾਰ ਜੂਨੀਅਰ ਐਨ.ਟੀ.ਆਰ ਅਤੇ ਜਾਹਨਵੀ ਕਪੂਰ ਲੀਡ ਜੋੜੀ ਵਜੋ ਨਜ਼ਰ ਆਉਣਗੇ , ਜੋ ਪਹਿਲੀ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ । ਤੇਲਗੂ ,ਤਾਮਿਲ ਅਤੇ ਹਿੰਦੀ ਭਾਸ਼ਾ ਤਿੰਨੋ ਭਾਸ਼ਾਵਾਂ ਵਿਚ ਸਾਹਮਣੇ ਲਿਆਂਦੀ ਜਾ ਰਹੀ ਅਤੇ ਹੈਦਰਾਬਾਦ ਦੀ ਰਾਮੋਜੀ ਫਿਲਮਸਿਟੀ ਵਿਖੇ ਫਿਲਮਾਂਈ ਗਈ ਇਸ ਵਿਸ਼ਾਲ ਕੈਨਵਸ ਫਿਲਮ ਦਾ ਵਰਸਟਾਈਲ ਅਤੇ ਦਿਗਜ਼ ਐਕਟਰ ਪ੍ਰਕਾਸ਼ ਰਾਜ ਵੀ ਖਾਸ ਆਕਰਸ਼ਨ ਹੋਣਗੇ ,ਜਿਨ੍ਹਾਂ ਦਾ ਪ੍ਰਭਾਵੀ ਰੋਲ ਉਕਤ ਫ਼ਿਲਮ ਨੂੰ ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ।