ਫਾਜ਼ਿਲਕਾ: ਪਿੰਡ ਬੰਨਾਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿਚ ਡਿਊਟੀ ਨਿਭਾ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਖਬਰ ਸੁਣ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਫੌਜ ਵਲੋਂ ਉਨ੍ਹਾਂ ਦੇ ਜੱਦੀ ਪਿੰਡ ਬੰਨਾਵਾਲਾ ਲਿਆਦਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਰਕਾਰੀ ਰਸਮਾਂ ਨਾਲ ਉਹਨਾਂ ਦੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
ਇਨਫੈਕਸ਼ਨ ਕਾਰਨ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਸਨ ਭਰਤੀ
ਦੱਸ ਦਈਏ ਕਿ ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ 1811 ਲਾਈਟ ਰੈਜੀਮੈਂਟ ਵਿੱਚ ਬਤੌਰ ਸੂਬੇਦਾਰ ਹੈਦਰਾਬਾਦ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਸੂਬੇਦਾਰ ਬਲਜਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਢਿੱਡ ਦੀ ਇਨਫੈਕਸ਼ਨ ਕਾਰਨ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿੰਨ੍ਹਾਂ ਦੀ 14 ਜਨਵਰੀ ਨੂੰ ਸਵੇਰੇ 4.10 ਵਜੇ ਹਸਪਤਾਲ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

8 ਮਹੀਨੇ ਬਾਅਦ ਹੋਣੀ ਸੀ ਤਰੱਕੀ
ਦੱਸ ਦਈਏ ਬਲਜਿੰਦਰ ਸਿੰਘ ਦੀ ਸੇਵਾ ਮੁਕਤੀ ਵਿੱਚ ਅੱਠ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਸੀ। ਉਨ੍ਹਾਂ ਨੂੰ ਸੈਨਾ ਵਲੋਂ 26 ਜਨਵਰੀ ਨੂੰ ਪਦਉਨਤ ਕਰਕੇ ਆਨਰੇਰੀ ਲੈਫਟੀਨੈਂਟ ਅਤੇ 15 ਅਗਸਤ ਨੂੰ ਆਨਰੇਰੀ ਕੈਪਟਨ ਬਣਾਇਆ ਜਾਣਾ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਪਿੰਡ ਵਿਚ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸੂਬੇਦਾਰ ਬਲਜਿੰਦਰ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਲੜਕਾ ਅਤੇ ਲੜਕੀ ਨੂੰ ਛੱਡ ਗਏ ਹਨ।

- ਖਨੌਰੀ ਬਾਰਡਰ ਉੱਤੇ ਮਰਨ ਵਰਤ 'ਤੇ ਬੈਠੇ ਕਿਸਾਨ ਦੀ ਵਿਗੜੀ ਸਿਹਤ, ਪਿਆ ਦੌਰਾ ! ਡਾਕਟਰੀ ਜਾਂਚ ਜਾਰੀ
- ਮੋਗਾ 'ਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫਤਾਰ, ਮੁਲਜ਼ਮ ਨੇ ਨਕਾਰੇ ਇਲਜ਼ਾਮ
- ਪੰਜਾਬ 'ਚ ਫਿਲਮ ਐਮਰਜੈਂਸੀ 'ਤੇ ਪਾਬੰਦੀ ਦੀ ਮੰਗ, SGPC ਪ੍ਰਧਾਨ ਨੇ CM ਮਾਨ ਨੂੰ ਲਿਖੀ ਚਿੱਠੀ
- ਮੋਗਾ 'ਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਅਧਿਆਪਕ ਗ੍ਰਿਫਤਾਰ, ਮੁਲਜ਼ਮ ਨੇ ਨਕਾਰੇ ਇਲਜ਼ਾਮ