ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਨੌਜਵਾਨ ਅਤੇ ਚਰਚਿਤ ਗਾਇਕ ਸੱਬਾ, ਜੋ ਜਲਦ ਹੀ ਅਪਣੀ ਪਹਿਲੀ ਇੰਟਰਨੈਸ਼ਨਲ ਟੂਰ ਲੜੀ ਦਾ ਹਿੱਸਾ ਬਣਨ ਜਾ ਰਿਹਾ ਹੈ, ਜਿਸ ਮੱਦੇਨਜ਼ਰ ਉਹ ਯੂਕੇ ਵਿਖੇ ਸੰਪੰਨ ਹੋਣ ਵਾਲੇ ਕਈ ਗ੍ਰੈਂਡ ਕੰਸਰਟ ਨੂੰ ਅੰਜ਼ਾਮ ਦੇਵੇਗਾ।
'ਵਿਬੇਜ਼ ਬਰਮਿੰਘਮ' ਅਤੇ 'ਮੀਰੂ ਪ੍ਰੋਡੋਕਸ਼ਨ' ਵੱਲੋਂ ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀਆਂ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਤਰਤੀਬਬੱਧ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਨ ਪ੍ਰਮੁੱਖ ਨੇ ਦੱਸਿਆ ਕਿ ਸੰਗੀਤਕ ਸਭਾਵਾਂ ਵਿੱਚ ਅਪਣੀ ਅਲਹਦਾ ਹੋਂਦ ਦਾ ਇਜ਼ਹਾਰ ਅਤੇ ਅਹਿਸਾਸ ਕਰਵਾ ਰਿਹਾ ਹੈ ਗਾਇਕ ਸੱਬਾ, ਜੋ ਪਹਿਲੀ ਵਾਰ ਵਿਦੇਸ਼ੀ ਵਿਹੜਿਆਂ ਵਿੱਚ ਅਪਣੀ ਉਮਦਾ ਗਾਇਕੀ ਦਾ ਮੁਜ਼ਾਹਰਾ ਕਰਨ ਜਾ ਰਿਹਾ ਹੈ।
ਹਾਲ ਹੀ ਜਾਰੀ ਕੀਤੇ ਅਪਣੇ ਨਵੇਂ ਗਾਣਿਆ 'ਲਾ-ਲਾ', 'ਔਖੇ ਸੌਖੇ' ਅਤੇ 'ਗੋਰਾ ਰੰਗ' ਨੂੰ ਵੀ ਲੈ ਕੇ ਚਾਰੇ-ਪਾਸੇ ਪ੍ਰਸ਼ੰਸਾ ਹਾਸਿਲ ਕਰਨ ਵਿੱਚ ਸਫ਼ਲ ਰਿਹਾ ਹੈ ਇਹ ਬਾਕਮਾਲ ਗਾਇਕ, ਜਿਸ ਦਾ ਪ੍ਰਸ਼ੰਸਕ ਅਤੇ ਗਾਇਕੀ ਦਾਇਰਾ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਸੰਗੀਤਕ ਗਲਿਆਰਿਆਂ ਵਿੱਚ ਧੂੰਮ ਮਚਾ ਦੇਣ ਵਾਲੇ ਗਾਣੇ 'ਫਲਾਈ ਕਰਕੇ' ਦੀ ਅਪਾਰ ਮਕਬੂਲੀਅਤ ਨਾਲ ਉੱਚ ਕੋਟੀ ਗਾਇਕਾ ਵਿੱਚ ਅੱਜਕੱਲ੍ਹ ਅਪਣੀ ਉਪ-ਸਥਿਤੀ ਦਰਜ ਕਰਵਾ ਰਿਹਾ ਹੈ ਇਹ ਮਲਵਈ ਗਾਇਕ, ਜਿਸ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਇਸ ਖੇਤਰ ਵਿੱਚ ਅਪਣੀ ਅਲਹਦਾ ਅਤੇ ਸਫ਼ਲ ਪਹਿਚਾਣ ਸਥਾਪਿਤ ਕਰਨ ਦਾ ਮਾਣ ਵੀ ਅਪਣੀ ਝੋਲੀ ਪਾ ਲਿਆ ਹੈ, ਜਿਸ ਦੇ ਬੈਕ-ਟੂ-ਬੈਕ ਜਾਰੀ ਗਾਣੇ ਕਾਮਯਾਬੀ ਦੇ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ।
ਇਹ ਵੀ ਪੜ੍ਹੋ: