ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਸੀਕਵਲ ਫਿਲਮਾਂ ਦੇ ਜਾਰੀ ਸਿਲਸਿਲੇ ਨੂੰ ਹੋਰ ਉਭਾਰ ਦੇਣ ਜਾ ਰਹੀ ਹੈ ਸ਼ੁਰੂ ਹੋਈ ਇੱਕ ਹੋਰ ਸੀਕਵਲ ਫਿਲਮ 'ਕੁੜੀਆ ਜਵਾਨ, ਬਾਪੂ ਪ੍ਰੇਸ਼ਾਨ 2', ਜੋ ਅੱਜ ਰਸਮੀ ਐਲਾਨ ਤੋਂ ਬਾਅਦ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਹੈ।
'ਰਾਜੀਵ ਸਿੰਗਲਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਮੰਨੋਰੰਜਕ ਕਾਮੇਡੀ ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
'ਦਿ ਨੈਕਸਟ ਫਿਲਮ ਸਟੂਡਿਓਜ਼' ਵੱਲੋਂ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਸੁਖਵਿੰਦਰ ਰਾਜ, ਰਾਜ ਧਾਲੀਵਾਲ, ਏਕਤਾ ਗੁਲਾਟੀ ਖਹਿਰਾ, ਗੁਣਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ ਸ਼ਾਮਿਲ ਹਨ।
ਇਸ ਤੋਂ ਇਲਾਵਾ ਇਸ ਡ੍ਰਾਮੈਟਿਕ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਅਮਨ ਸਿੱਧੂ ਵੱਲੋਂ ਲਿਖੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਨਵਨੀਤ ਬਿਓਹਰ, ਰਚਨਾਤਮਕ ਨਿਰਮਾਤਾ ਇੰਦਰ ਬਾਂਸਲ ਅਤੇ ਕਾਰਜਕਾਰੀ ਨਿਰਮਾਤਾ ਰਜਿੰਦਰ ਕੁਮਾਰ ਗਗਾਹਰ ਹਨ।
ਸਾਲ 2021 ਵਿੱਚ ਆਈ ਕਾਮੇਡੀ ਡ੍ਰਾਮੈਟਿਕ ਫਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ' ਹਾਲਾਂਕਿ ਆਸਾਂ ਅਨੁਸਾਰ ਕਾਮਯਾਬੀ ਹਾਸਿਲ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਸੀ, ਹਾਲਾਂਕਿ ਇਸ ਦੇ ਬਾਵਜੂਦ ਇਸ ਨੂੰ ਸੀਕਵਲ ਦੇ ਤੌਰ ਉਤੇ ਬਣਾਇਆ ਜਾਣਾ ਹੈਰਾਨੀ ਵੀ ਪੈਦਾ ਕਰਦਾ ਹੈ।
ਕੀ ਸੀ ਫਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ' ਦੀ ਕਹਾਣੀ
ਇਸ ਦੌਰਾਨ ਜੇਕਰ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ' ਫਿਲਮ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਆਪਣੇ ਘਰ ਇੱਕ ਪੁੱਤਰ ਦਾ ਸੁਆਗਤ ਕਰਨਾ ਚਾਹੁੰਦਾ ਹੈ, ਪਰ ਇਸ ਦੀ ਬਜਾਏ ਉਸ ਨੂੰ ਤਿੰਨ ਲੜਕੀਆਂ ਦੀ ਬਖਸ਼ਿਸ਼ ਹੁੰਦੀ ਹੈ। ਪਿਤਾ-ਪੁਰਖੀ ਸਮਾਜ ਦੇ ਮੱਦੇਨਜ਼ਰ ਉਹ ਤਿੰਨ ਕੁੜੀਆਂ ਦਾ ਪਿਤਾ ਬਣ ਕੇ ਬਹੁਤ ਖੁਸ਼ ਨਹੀਂ ਹੈ।
ਇਹ ਵੀ ਪੜ੍ਹੋ: