ETV Bharat / state

ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲਿਆਂ ਦੀ ਨਹੀਂ ਹੋ ਰਹੀ ਸੁਣਵਾਈ, ਜਾਣੋ ਪੂਰਾ ਮਾਮਲਾ - LAWYERS STATE LEVEL STRIKE

ਵਕੀਲ ਨਾਲ ਹੋਈ ਧੱਕਾਮੁੱਕੀ ਦੇ ਸਬੰਧ ਵਿੱਚ ਕਾਰਵਾਈ ਨਾ ਹੋਣ ਕਾਰਨ ਪੰਜਾਬ ਵਿੱਚ ਵਕੀਲਾਂ ਦੀ ਹੜਤਾਲ।

LAWYERS STATE LEVEL STRIKE
ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲਿਆਂ ਦੀ ਨਹੀਂ ਹੋ ਰਹੀ ਸੁਣਵਾਈ (ETV Bharat)
author img

By ETV Bharat Punjabi Team

Published : Jan 16, 2025, 5:31 PM IST

ਖੰਨਾ: 21 ਦਸੰਬਰ ਨੂੰ ਅਮਲੋਹ ਦੀ ਨਗਰ ਕੌਂਸਲ ਚੋਣ ਦੌਰਾਨ ਇੱਕ ਵਕੀਲ ਨਾਲ ਹੋਈ ਧੱਕਾਮੁੱਕੀ ਦੇ ਸਬੰਧ ਵਿੱਚ ਕਾਰਵਾਈ ਨਾ ਹੋਣ ਉਤੇ ਵੀਰਵਾਰ ਨੂੰ ਪੰਜਾਬ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਤਹਿਤ ਬਾਰ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਬੀਤੀ 21 ਦਸੰਬਰ ਨੂੰ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ ਦੇ ਨਾਲ ਵਿਧਾਇਕ ਦੇ ਭਰਾ ਵੱਲੋਂ ਧੱਕਾਮੁੱਕੀ ਕੀਤੀ ਗਈ ਸੀ।

ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲਿਆਂ ਦੀ ਨਹੀਂ ਹੋ ਰਹੀ ਸੁਣਵਾਈ (ETV Bharat)

ਪਿਛਲੇ 25 ਦਿਨਾਂ ਤੋਂ ਹੜਤਾਲ

ਇਸ ਸਬੰਧੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਦੇ ਰੋਸ ਵਿੱਚ ਅੱਜ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕੀਤੀ ਗਈ ਹੈ। ਪੁਲਿਸ ਦੇ ਮਾਮਲਾ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਲਦ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਪ੍ਰਧਾਨਾਂ ਤੇ ਵਾਈਸ ਪ੍ਰਧਾਨਾਂ ਤੇ ਸੈਕਟਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਦੂਜੇ ਪਾਸੇ ਖੰਨਾ ਵਿੱਚ ਵੀ ਵਕੀਲਾਂ ਨੇ ਹੜਤਾਲ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ। ਇਨਸਾਫ਼ ਲਈ ਖੰਨਾ ਦੇ ਵਕੀਲ ਪਿਛਲੇ 25 ਦਿਨਾਂ ਤੋਂ ਹੜਤਾਲ ਉਤੇ ਹਨ। 23 ਦਸੰਬਰ ਤੋਂ ਹੜਤਾਲ ਸ਼ੁਰੂ ਹੋਈ ਅਤੇ ਫਿਰ 25 ਤੋਂ 31 ਜਨਵਰੀ ਤੱਕ ਛੁੱਟੀਆਂ ਰਹੀਆਂ ਹਨ। ਨਵੇਂ ਸਾਲ ਵਿਚ ਅਦਾਲਤ ਖੁੱਲ੍ਹਦੇ ਹੀ ਫਿਰ ਹੜਤਾਲ ਜਾਰੀ ਰਹੀ।

ਐਸਐਸਪੀ ਦਫ਼ਤਰ ਬਾਹਰ ਧਰਨਾ

ਐਡਵੋਕੇਟ ਹਸਨ ਸਿੰਘ ਜੋ ਕਿ ਖੰਨਾ, ਸਮਰਾਲਾ ਬਾਰ ਐਸੋਸੀਏਸ਼ਨ ਦੇ ਵੀ ਮੈਂਬਰ ਵੀ ਹਨ, ਨੂੰ ਇਨਸਾਫ਼ ਦਿਵਾਉਣ ਲਈ ਅੱਜ ਪੰਜਾਬ ਭਰ ਦੇ ਵਕੀਲ ਹੜਤਾਲ ਉਤੇ ਹਨ। ਇਸ ਤੋਂ ਪਹਿਲਾਂ 9 ਜਨਵਰੀ ਨੂੰ ਪ੍ਰਦੇਸ਼ ਵਿੱਚ ਹੜਤਾਲ ਰਹੀ ਸੀ ਅਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ। ਵਕੀਲ ਅਨਿਲ ਵਰਮਾ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਅਰਥੀ ਫੂਕ ਅਤੇ ਰੋਡ ਜਾਮ ਕਰਨਗੇ।

ਵਰਕ ਸਸਪੈਂਡ ਰੱਖਣ ਦੀ ਕਾਲ

ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਮੋਹਾਲੀ ਵੱਲੋਂ ਅੱਜ ਵਰਕ ਸਸਪੈਂਡ ਰੱਖਣ ਦੀ ਕਾਲ ਦਿੱਤੀ ਗਈ ਸੀ ਪਰ ਮੋਹਾਲੀ ਵਿੱਚ ਇਸ ਦਾ ਇੱਕ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲਿਆ। ਜਦੋਂ ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਨੇਹ ਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਸਮਰਾਲਾ ਦੇ ਵਕੀਲ ਹੰਸ ਸਿੰਘ ਦੀ ਕੁੱਟਮਾਰ ਇੱਕ ਸਿਆਸੀ ਲੀਡਰ ਦੇ ਭਰਾ ਵੱਲੋਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਵੀ ਕਾਰਵਾਈ ਜਾਂ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਵਰਕ ਸਸਪੈਂਡ ਦੀ ਕਾਲ ਦਿੱਤੀ ਗਈ ਹੈ। ਜੇ ਪੁਲਿਸ ਵੱਲੋਂ ਹੁਣ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਵਕੀਲਾਂ ਨੇ ਇਨਸਾਫ਼ ਲਈ ਹੜਤਾਲ ਕੀਤੀ ਪਰ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸ਼ਹੀਦੀ ਸਭਾ ਵਿੱਚ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਡੀਜੀਪੀ ਪੰਜਾਬ ਨੂੰ ਵੀ ਪੱਤਰ ਲਿਖਿਆ ਗਿਆ ਸੀ। ਐਸਐਸਪੀ ਨਾਲ ਮੀਟਿੰਗ ਹੋਈ। ਐਸਐਸਪੀ ਨੇ ਦੋ-ਤਿੰਨ ਦਿਨਾਂ ਦਾ ਸਮਾਂ ਮੰਗਿਆ ਸੀ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਰਾਜਨੀਤਿਕ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.