ਪੰਜਾਬ

punjab

ETV Bharat / entertainment

ਬੱਬੂ ਮਾਨ ਦੀ ਇਸ ਨਵੀਂ ਫਿਲਮ ਦਾ ਹੋਇਆ ਐਲਾਨ, ਅੰਬਰਦੀਪ ਸਿੰਘ ਕਰਨਗੇ ਨਿਰਦੇਸ਼ਨ - ਬੱਬੂ ਮਾਨ ਦੀ ਨਵੀਂ ਫਿਲਮ

Babbu Maan New Film Bas Chhad Deni: ਹਾਲ ਹੀ ਵਿੱਚ ਗਾਇਕ-ਅਦਾਕਾਰ ਬੱਬੂ ਮਾਨ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ।

Babbu Maan New Film Bas Chhad Deni
Babbu Maan New Film Bas Chhad Deni

By ETV Bharat Entertainment Team

Published : Feb 19, 2024, 10:04 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਇੱਕ ਵਾਰ ਮੁੜ ਕਾਫ਼ੀ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ ਮਸ਼ਹੂਰ ਅਤੇ ਚਰਚਿਤ ਗਾਇਕ ਬੱਬੂ ਮਾਨ, ਜਿੰਨਾਂ ਵੱਲੋਂ ਆਪਣੀ ਨਵੀਂ ਫਿਲਮ 'ਬਸ ਛੱਡ ਦੇਣੀ ਆ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਅੰਬਰਦੀਪ ਸਿੰਘ ਕਰਨਗੇ।

'ਅੰਬਰਦੀਪ ਸਿੰਘ ਪ੍ਰੋਡੋਕਸ਼ਨ' ਅਤੇ 'ਬੋਸ ਮਿਊਜ਼ਿਕਾ' ਦੇ ਬੈਨਰਜ਼ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਧਰਮਿੰਦਰ, ਕਪੂਰ ਇਸ਼ਾਨ, ਸ਼ਾਹ ਜੰਡਿਆਲੀ ਅਤੇ ਡਾ. ਬੰਟੀ ਕਰ ਰਹੇ ਹਨ, ਜਿੰਨਾਂ ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਇਹ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜੋ ਖੰਟ ਵਾਲੇ ਮਾਨ ਨਾਲ ਪਹਿਲੀ ਵਾਰ ਅਪਣੀ ਨਿਰਦੇਸ਼ਨ ਕੈਮਿਸਟਰੀ ਸਥਾਪਿਤ ਕਰਨ ਜਾ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਗੀਤ 'ਪਿਆਰ ਨਾ ਕਰ' ਦੁਆਰਾ' ਵੀ ਇਨੀਂ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣ ਰਹੇ ਹਨ ਇਹ ਬਾਕਮਾਲ ਗਾਇਕ-ਗੀਤਕਾਰ-ਮਿਊਜ਼ਿਕ ਕੰਪੋਜ਼ਰ ਅਤੇ ਅਦਾਕਾਰ, ਜੋ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਬਰਾਬਰਤਾ ਨਾਲ ਆਪਣੇ ਕਦਮ ਅੱਗੇ ਵਧਾ ਰਹੇ ਹਨ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਉਨਾਂ ਦੀਆਂ ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈਆਂ 'ਬਣਜਾਰਾ ਦਾ ਟਰੱਕ ਡਰਾਈਵਰ' ਆਦਿ ਜਿਹੀਆਂ ਕੁਝ ਫਿਲਮਾਂ ਬਾਕਸ ਆਫਿਸ 'ਤੇ ਕੋਈ ਖਾਸ ਕ੍ਰਿਸ਼ਮਾ ਵਿਖਾਉਣ ਵਿੱਚ ਨਾ ਕਾਮਯਾਬ ਰਹੀਆਂ ਹਨ, ਪਰ ਇਸ ਦੇ ਬਾਵਜੂਦ ਉਹ ਲਗਾਤਾਰਤਾ ਨਾਲ ਅਪਣੀ ਸਿਨੇਮਾ ਲੜੀ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ, ਜਿਸ ਦਾ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨਾਂ ਦੀ ਸ਼ੁਰੂ ਹੋਣ ਜਾ ਰਹੀ ਉਕਤ ਫਿਲਮ, ਜਿਸ ਦੇ ਹੋਰਨਾਂ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ।

ਪੰਜਾਬੀ ਗਾਇਕੀ ਅਤੇ ਸਿਨੇਮਾ ਖੇਤਰ ਵਿੱਚ ਲੰਮੇਰਾ ਸਫਰ ਤੈਅ ਕਰ ਚੁੱਕੇ ਇਸ ਬਹੁਪੱਖੀ ਫਨਕਾਰ ਦੇ ਹੁਣ ਤੱਕ ਦੇ ਸਿਨੇਮਾ ਸਫਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੀਆਂ ਰਿਲੀਜ਼ ਹੋਈਆਂ ਫਿਲਮਾਂ ਵਿੱਚ 'ਹਵਾਏ', 'ਏਕਮ', 'ਹਸ਼ਰ', 'ਬਾਜ', 'ਰੱਬ ਨੇ ਬਣਾਈਆਂ ਜੋੜੀਆਂ' ਆਦਿ ਸ਼ਾਮਿਲ ਰਹੀਆਂ ਹਨ, ਇੰਨਾਂ ਤੋਂ ਆਉਣ ਵਾਲੇ ਦਿਨਾਂ ਵਿੱਚ ਉਨਾਂ ਦੀ ਲੀਡ ਭੂਮਿਕਾ ਨਾਲ ਸਜੀ ਇੱਕ ਹੋਰ ਵੱਡੀ ਫਿਲਮ ਵੀ ਜਲਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਿਤੋਜ ਮਾਨ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੀ ਸ਼ਾਨਦਾਰ ਨਿਰਦੇਸ਼ਨਾਂ ਹੇਠ ਹੀ ਬੱਬੂ ਮਾਨ ਦੁਆਰਾ ਅਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਸਾਲ 2003 ਦੌਰਾਨ ਕੀਤੀ ਗਈ ਸੀ।

ABOUT THE AUTHOR

...view details