ਪੰਜਾਬ

punjab

ETV Bharat / entertainment

ਲੰਮੇਂ ਸਮੇਂ ਬਾਅਦ ਫਿਲਮ 'ਸੁੱਚਾ ਸੂਰਮਾ' ਵਿੱਚ ਨਜ਼ਰ ਆਉਣਗੇ ਬੱਬੂ ਮਾਨ, ਫਿਲਮ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼ - babbu maan new punjabi film - BABBU MAAN NEW PUNJABI FILM

Babbu Maan Film Sucha Soorma: ਲੰਮੇਂ ਸਮੇਂ ਬਾਅਦ ਫਿਲਮ 'ਸੁੱਚਾ ਸੂਰਮਾ' ਨਾਲ ਗਾਇਕ-ਅਦਾਕਾਰ ਬੱਬੂ ਮਾਨ ਪਾਲੀਵੁੱਡ ਵਿੱਚ ਧੂੰਮਾਂ ਪਾਉਣ ਆ ਰਹੇ ਹਨ। ਇਸ ਸ਼ਾਨਦਾਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

Babbu Maan Film Sucha Soorma
Babbu Maan Film Sucha Soorma (instagram)

By ETV Bharat Entertainment Team

Published : Sep 1, 2024, 1:25 PM IST

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਅਤੇ ਨਿਰਦੇਸ਼ਕ ਅਮਿਤੋਜ਼ ਮਾਨ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨਾਲ ਬਤੌਰ ਨਿਰਦੇਸ਼ਕ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ, ਜਿਸ ਨੂੰ ਚਾਰੇ-ਪਾਸੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸੈਵਨ ਕਲਰਜ ਮੋਸ਼ਨ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਮਿਤੋਜ਼ ਮਾਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਗੱਦਾਰ', 'ਹਾਣੀ', 'ਹਵਾਏਂ' ਜਿਹੀਆ ਬਿਹਤਰੀਨ ਅਤੇ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਪਾਲੀਵੁੱਡ ਗਲਿਆਰਿਆਂ ਵਿੱਚ ਨਿਰਦੇਸ਼ਕ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।

ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਉਕਤ ਪੰਜਾਬੀ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਾਇਕ ਬੱਬੂ ਮਾਨ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ, ਜਿਸ ਤੋਂ ਇਲਾਵਾ ਸਰਬਜੀਤ ਚੀਮਾ, ਜਗ ਸਿੰਘ, ਸਮਿਕਸ਼ਾ ਓਸਵਾਲ, ਰਵਨੀਤ ਕੌਰ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਰਟੌਲ, ਗੁਰਪੀਤ ਤੋਤੀ, ਗੁਰਿੰਦਰ ਮਕਣਾ, ਸ਼ੁਵਿੰਦਰ ਵਿੱਕੀ, ਸੁਖਵਿੰਦਰ ਰਾਜ, ਨਵੀਰ ਚਾਹਲ, ਸੁਖਵੀਰ ਬਾਠ, ਪ੍ਰਭਸ਼ਰਨ ਕੌਰ, ਸੰਗੀਤਾ ਗੁਪਤਾ, ਅਨੀਤਾ ਸ਼ਬਦੀਸ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਸਾਲ 2007 ਵਿੱਚ ਰਿਲੀਜ਼ ਹੋਈ ਅਤੇ ਸੰਨੀ ਦਿਓਲ ਸਟਾਰਰ ਹਿੰਦੀ ਫਿਲਮ 'ਕਾਫਲਾ' ਦਾ ਨਿਰਦੇਸ਼ਨ ਕਰ ਅਪਣੀ ਸ਼ਾਨਦਾਰ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾ ਚੁੱਕੇ ਅਦਾਕਾਰ ਅਤੇ ਨਿਰਦੇਸ਼ਕ ਅਮਿਤੋਜ਼ ਮਾਨ ਮੁੰਬਈ ਦੇ ਵੱਕਾਰੀ ਅਤੇ ਮੰਨੀ ਪ੍ਰਮੰਨੀ ਰੰਗਮੰਚ ਨਿਰਦੇਸ਼ਕਾਂ ਨਾਦਿਰਾ ਬੱਬਰ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਮਸ਼ਹੂਰ ਥੀਏਟਰ ਗਰੁੱਪ ਇੱਕਜੁੱਟ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜਿੰਨ੍ਹਾਂ ਮਹਾਨ ਐਕਟਰ ਦਲੀਪ ਕੁਮਾਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਡਾਇਰੈਕਟੋਰੀਅਲ ਫਿਲਮ 'ਕਲਿੰਗਾ' ਵਿੱਚ ਬਤੌਰ ਲੀਡ ਐਕਟਰ ਵੀ ਕੰਮ ਕੀਤਾ, ਹਾਲਾਂਕਿ ਕੁਝ ਕਾਰਨਾਂ ਦੇ ਚੱਲਦਿਆਂ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋ ਸਕੀ।

ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣ ਜਾ ਰਹੀ ਬਿੱਗ ਸੈਟਅੱਪ ਅਤੇ ਜਾਨ ਅਬ੍ਰਾਹਮ ਸਟਾਰਰ ਹਿੰਦੀ ਫਿਲਮ 'ਦਿ ਡਿਪਲੋਮੈਂਟ' ਵਿੱਚ ਵੀ ਮਹੱਤਵਪੂਰਨ ਭੂਮਿਕਾ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ ਅਮਿਤੋਜ਼ ਮਾਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਕਤ ਪੰਜਾਬੀ ਫਿਲਮ ਗਾਇਕ ਬੱਬੂ ਮਾਨ ਦੇ ਕਰੀਅਰ ਲਈ ਵੀ ਇੱਕ ਅਹਿਮ ਮੀਲ ਪੱਥਰ ਸਾਬਿਤ ਹੋਣ ਜਾ ਰਹੀ ਹੈ।

ABOUT THE AUTHOR

...view details