ਮੁੰਬਈ:ਬਿੱਗ ਬੌਸ 18 ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਚਾਹਤ ਪਾਂਡੇ ਅਤੇ ਅਵਿਨਾਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ। ਇਸ ਤੋਂ ਬਾਅਦ ਰਜਤ ਦਲਾਲ ਚਾਹਤ ਪਾਂਡੇ ਦੇ ਸਮਰਥਨ 'ਚ ਆ ਜਾਂਦੇ ਹਨ ਅਤੇ ਅਵਿਨਾਸ਼ ਨਾਲ ਲੜਨ ਲੱਗਦੇ ਹਨ, ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਰਜਤ ਦਲਾਲ ਅਤੇ ਅਵਿਨਾਸ਼ ਵਿਚਾਲੇ ਗੱਲ ਹੱਥੋਪਾਈ ਤੱਕ ਪਹੁੰਚ ਜਾਂਦੀ ਹੈ। ਇਸ ਗੱਲ ਨੂੰ ਲੈ ਕੇ ਬਾਅਦ 'ਚ ਕਰਨਵੀਰ ਦੋਵਾਂ ਦੇ ਵਿੱਚ ਆਉਂਦੇ ਹਨ ਅਤੇ ਪੂਰੀ ਗੱਲ ਸੁਣਨ ਤੋਂ ਬਾਅਦ ਅਵਿਨਾਸ਼ ਨੂੰ ਇਸ ਸ਼ੋਅ ਲਈ ਅੰਡਰ 18 ਦੱਸਦੇ ਹਨ ਅਤੇ ਪਰੇਸ਼ਾਨ ਹੋ ਕੇ ਬਿੱਗ ਬੌਸ ਦੇ ਸਾਹਮਣੇ ਨਵੀਂ ਮੰਗ ਵੀ ਰੱਖ ਦਿੰਦੇ ਹਨ।
ਰਜਤ ਦਲਾਲ ਅਤੇ ਅਵਿਨਾਸ਼ ਵਿਚਾਲੇ ਹੋਇਆ ਝਗੜਾ
ਦੱਸ ਦੇਈਏ ਕਿ ਨਵੇਂ ਪ੍ਰੋਮੋ 'ਚ ਚਾਹਤ ਅਵਿਨਾਸ਼ ਨੂੰ ਪੁੱਛਦੀ ਹੋਈ ਨਜ਼ਰ ਆ ਰਹੀ ਹੈ ਕਿ ਤੁਸੀਂ ਟੇਬਲ ਦੀ ਸਫਾਈ ਨਹੀਂ ਕੀਤੀ। ਇਸ ਤੋਂ ਬਾਅਦ ਅਵਿਨਾਸ਼ ਨੇ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਕਿਉਂ ਦੱਸਾਂ। ਫਿਰ ਰਜਤ ਵਿਚਕਾਰ ਆਉਂਦਾ ਹੈ ਅਤੇ ਪੁੱਛਦਾ ਹੈ ਕਿ ਤੂੰ ਉਸ ਨੂੰ ਰਾਤ ਤੋਂ ਹੀ ਪਰੇਸ਼ਾਨ ਕਰਨ 'ਚ ਕਿਉ ਲੱਗਾ ਹੈ? ਕੋਈ ਵੀ ਕਿਸੇ ਵੀ ਕੁੜੀ ਨੂੰ ਬੇਵਜ੍ਹਾ ਦੁਖੀ ਨਹੀਂ ਕਰੇਗਾ। ਇਸਦੇ ਨਾਲ ਹੀ ਚਾਹਤ ਅਵਿਨਾਸ਼ ਨੂੰ ਕਹਿੰਦੀ ਹੈ ਕਿ ਇਸਦੇ ਦੋ ਥੱਪੜ ਲਗਾਉਣੇ ਚਾਹੀਦੇ ਹਨ। ਇਸ ਦੌਰਾਨ ਮਾਮਲਾ ਵੱਧ ਜਾਂਦਾ ਹੈ ਅਤੇ ਦੋਵਾਂ ਨੇ ਇਕ-ਦੂਜੇ ਦਾ ਕਾਲਰ ਫੜ ਲਿਆ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ।