ਮੁੰਬਈ: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ 'ਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜਿਹੜੇ ਸ਼ਖਸ ਨੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਸ ਦਾ ਨਿਸ਼ਾਨਾ ਸਿਰਫ ਸ਼ਾਹਰੁਖ ਹੀ ਨਹੀਂ ਸਗੋਂ ਆਰੀਅਨ ਖਾਨ ਵੀ ਸੀ। ਇਸ ਦੇ ਨਾਲ ਹੀ, ਮੁਲਜ਼ਮ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਦੀ ਨਿੱਜੀ ਜਾਣਕਾਰੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਮੁਲਜ਼ਮ ਨੇ ਸ਼ਾਹਰੁਖ ਖਾਨ ਤੋਂ ਮੰਗੇ ਸੀ 50 ਲੱਖ ਰੁਪਏ
ਮੁਲਜ਼ਮ ਫੈਜ਼ਾਨ ਖਾਨ ਨੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਧਮਕੀ ਦੇਣ ਤੋਂ ਪਹਿਲਾਂ ਫੈਜ਼ਾਨ ਨੇ ਸ਼ਾਹਰੁਖ ਅਤੇ ਆਰੀਅਨ ਨਾਲ ਸਬੰਧਤ ਨਿੱਜੀ ਵੇਰਵੇ ਅਤੇ ਜਾਣਕਾਰੀ ਆਨਲਾਈਨ ਇਕੱਠੀ ਕੀਤੀ ਸੀ। ਰਿਪੋਰਟਾਂ ਮੁਤਾਬਕ, ਇਹ ਗੱਲ ਫੈਜ਼ਾਨ ਦੇ ਦੂਜੇ ਮੋਬਾਈਲ ਦੀ ਫੋਰੈਂਸਿਕ ਜਾਂਚ ਦੌਰਾਨ ਸਾਹਮਣੇ ਆਈ ਹੈ। ਇਸ ਮੋਬਾਈਲ ਨੂੰ ਬਾਂਦਰਾ ਪੁਲੀਸ ਨੇ ਬਰਾਮਦ ਕੀਤਾ ਹੈ। ਫੈਜ਼ਾਨ ਨੇ 7 ਨਵੰਬਰ ਨੂੰ ਫੋਨ ਕਰਕੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।
ਮੁਲਜ਼ਮ ਫੈਜ਼ਾਨ ਗ੍ਰਿਫਤਾਰ