Ardaas Sarbat De Bhale Di Box Office Collection:ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਸਟਾਰਰ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੇ 3 ਅਕਤੂਬਰ ਨੂੰ ਆਪਣੇ ਰਿਲੀਜ਼ ਦੇ 20 ਦਿਨ ਪੂਰੇ ਕਰਨ ਲਏ ਹਨ। ਫਿਲਮ ਨੇ ਹੁਣ 21ਵੇਂ ਦਿਨ ਵਿੱਚ ਐਂਟਰੀ ਲੈ ਲਈ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਹੀ ਕਾਫੀ ਪਿਆਰ ਮਿਲਿਆ ਹੈ। ਹੁਣ ਇੱਥੇ ਜਾਣਦੇ ਹਾਂ ਕਿ ਫਿਲਮ ਨੇ ਹੁਣ ਤੱਕ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ।
ਕਿੰਨੀ ਕਮਾਈ ਕਰਨ ਵਿੱਚ ਸਫ਼ਲ ਰਹੀ ਅਰਦਾਸ ਸਰਬੱਤ ਦੇ ਭਲੇ ਦੀ
13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 95 ਲੱਖ ਰੁਪਏ ਨਾਲ ਭਾਰਤੀ ਬਾਕਸ ਆਫਿਸ (ਸੈਕਨਲਿਕ ਦੀ ਰਿਪੋਰਟ ਅਨੁਸਾਰ) ਉਤੇ ਸ਼ੁਰੂਆਤ ਕੀਤੀ। ਦੂਜੇ ਦਿਨ 1.5 ਕਰੋੜ, ਤੀਜੇ ਦਿਨ 2.05 ਕਰੋੜ, ਚੌਥੇ ਦਿਨ 75 ਲੱਖ, ਪੰਜਵੇਂ ਦਿਨ 7 ਲੱਖ, ਛੇਵੇਂ ਦਿਨ 65 ਲੱਖ, ਸੱਤਵੇਂ ਦਿਨ 55 ਲੱਖ। ਇਸ ਤਰ੍ਹਾਂ ਫਿਲਮ ਨੇ ਪਹਿਲੇ ਹਫ਼ਤੇ ਭਾਰਤ ਵਿੱਚੋਂ 7.15 ਕਰੋੜ ਦੀ ਕਮਾਈ ਕੀਤੀ। ਦੂਜੇ ਹਫ਼ਤੇ ਫਿਲਮ 4.3 ਕਰੋੜ ਦੀ ਕਮਾਈ ਕੀਤੀ। ਹੁਣ ਫਿਲਮ ਦਾ ਭਾਰਤ ਵਿੱਚ ਸਾਰਾ ਕਲੈਕਸ਼ਨ 14 ਕਰੋੜ ਹੋ ਗਿਆ ਹੈ।