ਚੰਡੀਗੜ੍ਹ:ਪੰਜਾਬੀ ਗਾਇਕ ਏਪੀ ਢਿੱਲੋਂ ਆਪਣੇ ਸੰਗੀਤ ਕੰਸਰਟ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਆਪਣੇ ਹਾਲ ਹੀ ਦੇ ਸ਼ੋਅ ਦੌਰਾਨ ਪੰਜਾਬੀ ਕਲਾਕਾਰ ਨੇ ਪੰਜਾਬੀ ਭਾਸ਼ਾ ਵਿੱਚ ਗੱਲ ਕੀਤੀ ਅਤੇ ਗਾਇਕ ਦਿਲਜੀਤ ਦੁਸਾਂਝ ਨੂੰ ਕਿਹਾ ਕਿ ਉਹ ਉਸਨੂੰ ਇੰਸਟਾਗ੍ਰਾਮ ਤੋਂ ਅਨਬਲੌਕ ਕਰਨ ਅਤੇ ਫਿਰ ਜਨਤਕ ਤੌਰ 'ਤੇ ਉਸ ਬਾਰੇ ਗੱਲ ਕਰਨ। ਜੀ ਹਾਂ...ਦਰਅਸਲ, ਇੰਦੌਰ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਗਾਇਕ ਦਿਲਜੀਤ ਨੇ ਏਪੀ ਢਿੱਲੋਂ ਅਤੇ ਕਰਨ ਔਜਲਾ ਨੂੰ ਭਾਰਤ ਵਿੱਚ ਆਪਣੇ ਸ਼ੋਅ ਸ਼ੁਰੂ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸਨ।
ਏਪੀ ਢਿੱਲੋਂ ਦੀ ਸਟੋਰੀ (@AP Dhillon) ਏਪੀ ਢਿੱਲੋਂ ਦੀ ਸਟੋਰੀ (@AP Dhillon) ਏਪੀ ਢਿੱਲੋਂ ਦੀ ਸਟੋਰੀ (@AP Dhillon) ਹੁਣ ਆਪਣੇ ਚੰਡੀਗੜ੍ਹ ਵਾਲੇ ਸ਼ੋਅ ਦੌਰਾਨ ਏਪੀ ਢਿੱਲੋਂ ਨੇ ਦੱਸਿਆ ਕਿ ਕਿਵੇਂ ਦਿਲਜੀਤ ਨੇ ਉਨ੍ਹਾਂ ਬਾਰੇ ਗੱਲ ਕੀਤੀ। ਪੰਜਾਬੀ ਵਿੱਚ ਗੱਲ ਕਰਦੇ ਹੋਏ 'ਬ੍ਰਾਊਨ ਮੁੰਡੇ' ਨੇ ਕਿਹਾ, "ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹਾਂ ਭਾਜੀ। ਪਹਿਲਾਂ ਮੈਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ। ਮੈਂ ਕਿਸੇ ਨੂੰ ਸੱਚ ਨਹੀਂ ਦੱਸਦਾ ਕਿ ਪਿੱਛੇ ਕੀ-ਕੀ ਚੱਲ ਰਿਹਾ ਹੈ, ਪਰ ਪਹਿਲਾਂ ਮੈਨੂੰ ਅਨਬਲੌਕ ਕਰੋ। ਮੈਂ ਕਿਸੇ ਨੂੰ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਮਾਰਕਟਿੰਗ ਹੋ ਰਹੀ ਹੈ, ਪਹਿਲਾਂ ਮੈਨੂੰ ਅਨਬਲੌਕ ਕਰੋ ਇੱਕ ਵਾਰੀ। ਫਿਰ ਆਪਾਂ ਕਰਦੇ ਹਾਂ ਗੱਲ ਏਕਤਾ ਦੀ।"
ਦਿਲਜੀਤ ਨੇ ਏਪੀ ਢਿੱਲੋਂ ਨੂੰ ਦਿੱਤਾ ਜਵਾਬ
ਗਾਇਕ ਨੇ ਇਹ ਸਾਬਤ ਕਰਨ ਲਈ ਇੰਸਟਾਗ੍ਰਾਮ ਸਟੋਰੀਜ਼ 'ਤੇ ਪੋਸਟ ਕੀਤਾ ਕਿ ਉਸਨੇ ਕਦੇ ਵੀ ਢਿੱਲੋਂ ਨੂੰ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਬਲੌਕ ਨਹੀਂ ਕੀਤਾ। ਉਸ ਨੇ ਢਿੱਲੋਂ ਦੇ ਪ੍ਰੋਫਾਈਲ ਦਾ ਇੱਕ ਸਕ੍ਰੀਨ ਸ਼ਾਟ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਦੀਆਂ ਪੋਸਟਾਂ ਉਸ ਨੂੰ ਦਿਖਾਈ ਦਿੰਦੀਆਂ ਹਨ, ਜਦੋਂ ਕਿ ਜੇਕਰ ਉਸ ਨੂੰ ਬਲੌਕ ਕੀਤਾ ਗਿਆ ਹੁੰਦਾ ਤਾਂ ਅਜਿਹਾ ਨਾ ਹੁੰਦਾ। ਦਿਲਜੀਤ ਨੇ ਲਿਖਿਆ, "ਮੈਂ ਤੁਹਾਨੂੰ ਕਦੇ ਬਲੌਕ ਨਹੀਂ ਕੀਤਾ। ਮੇਰੇ ਪੰਗੇ ਸਰਕਾਰ ਨਾਲ ਹੋ ਸਕਦੇ ਹਨ...ਕਲਾਕਾਰਾਂ ਨਾਲ ਨਹੀਂ।"
ਦਿਲਜੀਤ ਦੁਸਾਂਝ ਦੀ ਸਟੋਰੀ (@Diljit Dosanjh) ਮਸਲਾ ਇਥੇ ਵੀ ਸ਼ਾਂਤ ਨਹੀਂ ਹੋਇਆ ਅਤੇ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਨੋਟ ਲਿਖਿਆ ਜਿਸ ਵਿੱਚ ਉਸਨੇ ਕਿਹਾ ਕਿ ਉਹ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਕਹਿਣਾ ਚਾਹੁੰਦਾ ਸੀ। ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, "ਮੈਂ ਕੁਝ ਵੀ ਕਹਿਣ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਹਰ ਕੋਈ ਮੈਨੂੰ ਨਫ਼ਰਤ ਕਰੇਗਾ, ਪਰ ਘੱਟੋ ਘੱਟ ਸਾਨੂੰ ਪਤਾ ਹੈ ਕਿ ਅਸਲ ਕੀ ਹੈ ਅਤੇ ਕੀ ਨਹੀਂ ਹੈ।" ਤੁਹਾਨੂੰ ਦੱਸ ਦੇਈਏ ਕਿ ਇਹਨਾਂ ਦੋਵਾਂ ਗਾਇਕਾਂ ਦੇ ਆਪਸੀ ਮਤਭੇਦ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: