ਹੈਦਰਾਬਾਦ: ਬਾਲੀਵੁਡ ਵਿੱਚ ਬਹੁਤ ਘੱਟ ਅਦਾਕਾਰ ਹਨ, ਜੋ ਬੁਢਾਪੇ ਵਿੱਚ ਵੀ ਆਪਣੀ ਖੂਬਸੂਰਤੀ ਅਤੇ ਫਿੱਟਨੈੱਸ ਲਈ ਮਸ਼ਹੂਰ ਹਨ। ਇਨ੍ਹਾਂ 'ਚੋਂ ਇੱਕ ਹੈ 80 ਦੇ ਦਹਾਕੇ ਦਾ ਐਕਟਰ, ਜੋ ਅੱਜ ਵੀ ਆਪਣੇ ਸ਼ਾਨਦਾਰ ਅੰਦਾਜ਼ ਨਾਲ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ। 67 ਸਾਲ ਦੀ ਉਮਰ 'ਚ ਇਹ ਐਕਟਰ ਅਜੇ ਵੀ ਫਿਟਨੈੱਸ ਅਤੇ ਚੰਗੀ ਦਿੱਖ 'ਚ 25 ਸਾਲ ਦੇ ਕਿਸੇ ਵੀ ਐਕਟਰ ਤੋਂ ਘੱਟ ਨਹੀਂ ਹੈ।
ਇਸ ਅਦਾਕਾਰ ਨੇ ਬਤੌਰ ਅਦਾਕਾਰ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸਾਲ 1992 'ਚ ਰਿਲੀਜ਼ ਹੋਈ ਇਸ ਦੀ ਇੱਕ ਫਿਲਮ ਸਾਲ ਦੀਆਂ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੈ। ਦਰਅਸਲ, ਇਹ ਅਦਾਕਾਰ 24 ਦਸੰਬਰ ਨੂੰ ਆਪਣਾ 68ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ।
ਆਖ਼ਰਕਾਰ ਕੌਣ ਹੈ ਇਹ ਸਟਾਰ?
ਤੁਹਾਨੂੰ ਦੱਸ ਦੇਈਏ ਕਿ ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਅਨਿਲ ਕਪੂਰ ਦੀ ਜੋ 24 ਦਸੰਬਰ ਨੂੰ ਆਪਣਾ 68ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਜੀ ਹਾਂ...ਬਾਲੀਵੁੱਡ ਦੇ ਕਮਾਲ ਦੇ ਅਦਾਕਾਰ ਅਨਿਲ ਕਪੂਰ ਕੱਲ੍ਹ 24 ਦਸੰਬਰ ਨੂੰ ਆਪਣਾ 68ਵਾਂ ਜਨਮਦਿਨ ਮਨਾਉਣਗੇ। ਅਨਿਲ ਕਪੂਰ ਅਤੇ ਉਸਦਾ ਪੂਰਾ ਪਰਿਵਾਰ ਕਦੇ ਹਿੰਦੀ ਸਿਨੇਮਾ ਦੇ ਸ਼ੋਅਮੈਨ ਰਾਜ ਕਪੂਰ ਦੇ ਗੈਰੇਜ ਵਿੱਚ ਰਹਿੰਦਾ ਸੀ। ਅਨਿਲ ਕਪੂਰ ਨੇ ਫਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਖਤ ਮਿਹਨਤ ਨਾਲ ਕੀਤੀ ਅਤੇ ਆਪਣੇ ਸਿਰ 'ਤੇ ਛੱਤ ਲਈ ਕਾਫੀ ਸੰਘਰਸ਼ ਵੀ ਕੀਤਾ।