ਮੁੰਬਈ (ਬਿਊਰੋ): ਇੱਕ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਆਦਿਤਿਆ ਰਾਏ ਕਪੂਰ ਅਤੇ ਅਨੰਨਿਆ ਪਾਂਡੇ ਵੱਖ ਹੋ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੋੜੇ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲਾਂਕਿ ਕਥਿਤ ਜੋੜੇ ਨੇ ਆਪਣੇ ਮੂੰਹੋਂ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਸੀ ਪਰ ਕਈ ਮੌਕਿਆਂ 'ਤੇ ਇਹ ਕਥਿਤ ਜੋੜਾ ਇਕੱਠੇ ਮਸਤੀ ਕਰਦੇ ਦੇਖਿਆ ਗਿਆ।
ਇੱਥੇ ਇੱਕ ਪਾਸੇ ਅਨੰਨਿਆ ਪਾਂਡੇ ਨਾਲ ਬ੍ਰੇਕਅੱਪ ਤੋਂ ਬਾਅਦ ਆਦਿਤਿਆ ਦਾ ਨਾਂਅ ਅਦਾਕਾਰਾ ਸਾਰਾ ਅਲੀ ਖਾਨ ਨਾਲ ਜੋੜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਨੰਨਿਆ ਪਾਂਡੇ ਨੂੰ ਇੱਕ ਇਵੈਂਟ ਵਿੱਚ ਮੁਰਝਾਏ ਚਿਹਰੇ ਨਾਲ ਦੇਖਿਆ ਗਿਆ।
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਅਨੰਨਿਆ ਨੂੰ ਇੱਕ ਇਵੈਂਟ ਵਿੱਚ ਦੇਖਿਆ ਗਿਆ ਹੈ। ਇਸ ਈਵੈਂਟ 'ਚ ਅਨੰਨਿਆ ਪਾਂਡੇ ਇਕੱਲੀ ਸੀ। ਇੱਥੇ ਉਹ ਇੱਕ ਸਟੋਰ ਲਾਂਚਿੰਗ 'ਤੇ ਪਹੁੰਚੀ ਸੀ ਅਤੇ ਇੱਥੇ ਅਦਾਕਾਰਾ ਭਾਰਤੀ-ਪੱਛਮੀ ਲੁੱਕ 'ਚ ਨਜ਼ਰ ਆ ਰਹੀ ਸੀ।
ਇਸ ਦੇ ਨਾਲ ਹੀ ਕੈਮਰੇ ਦੇ ਸਾਹਮਣੇ ਅਨੰਨਿਆ ਪਾਂਡੇ ਦਾ ਮੁਰਝਾਇਆ ਚਿਹਰਾ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਬ੍ਰੇਕਅੱਪ ਤੋਂ ਬਾਅਦ ਅਨੰਨਿਆ ਦਾ ਦਿਲ ਟੁੱਟ ਗਿਆ ਹੈ। ਇਸ ਦੇ ਨਾਲ ਹੀ ਯੂਜ਼ਰਸ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਸਾਰਾ ਅਲੀ ਖਾਨ ਹੈ।
ਕੀ ਆਦਿਤਿਆ ਸਾਰਾ ਨੂੰ ਡੇਟ ਕਰ ਰਹੇ ਹਨ?: ਇੱਥੇ ਅਨੰਨਿਆ ਨਾਲ ਬ੍ਰੇਕਅੱਪ ਤੋਂ ਬਾਅਦ ਸਾਰਾ ਅਤੇ ਆਦਿਤਿਆ ਦਾ ਨਾਂਅ ਚਰਚਾ 'ਚ ਹੈ। ਦੋਵਾਂ ਨੂੰ ਇਕੱਠੇ ਪਾਰਟੀ ਕਰਦੇ ਦੇਖਿਆ ਗਿਆ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਆਦਿਤਿਆ ਅਤੇ ਸਾਰਾ ਆਪਣੀ ਆਉਣ ਵਾਲੀ ਫਿਲਮ 'ਮੈਟਰੋ...ਇਨ ਦਿਨੋਂ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ।