ਮੁੰਬਈ (ਬਿਊਰੋ):ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਐਕਸ਼ਨ-ਥ੍ਰਿਲਰ ਫਿਲਮ 'ਜਿਗਰਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਜਿਗਰਾ 11 ਅਕਤੂਬਰ ਨੂੰ ਦੁਸਹਿਰੇ ਮੌਕੇ ਰਿਲੀਜ਼ ਹੋਈ ਸੀ। ਫਿਲਮ 'ਚ ਆਲੀਆ ਨੇ ਇੱਕ ਦਲੇਰ ਭੈਣ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਬੇਕਸੂਰ ਭਰਾ ਨੂੰ ਜੇਲ੍ਹ 'ਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹੁਣ ਹਾਲ ਹੀ ਵਿੱਚ ਆਲੀਆ ਭੱਟ ਨੇ ਆਪਣੀ ਇੱਕ ਬੀਮਾਰੀ ਬਾਰੇ ਖੁਲਾਸਾ ਕੀਤਾ ਹੈ। ਹਰ ਕੋਈ ਜਾਣਦਾ ਹੈ ਕਿ ਆਲੀਆ ਭੱਟ ਨੂੰ ADHD ਯਾਨੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਹੈ। ਇਸ ਬਿਮਾਰੀ ਵਿੱਚ ਧਿਆਨ ਦੀ ਘਾਟ ਅਤੇ ਗੁੱਸੇ ਵਾਲੇ ਰਵੱਈਏ ਨਾਲ ਚੀਜ਼ਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਕਰਨਾ ਸ਼ਾਮਲ ਹੈ। ਹੁਣ ਆਲੀਆ ਨੇ ਆਪਣੀ ਬੀਮਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਜੀ ਹਾਂ...ਆਲੀਆ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਸ ਨੂੰ ADHD ਦੀ ਬੀਮਾਰੀ ਬਾਰੇ ਪਤਾ ਲੱਗਿਆ ਹੈ, ਇਹ ਸਭ ਕੁਝ ਮਨੋਵਿਗਿਆਨਕ ਟੈਸਟ ਤੋਂ ਬਾਅਦ ਸਾਹਮਣੇ ਆਇਆ ਹੈ। ਆਲੀਆ ਭੱਟ ਨੇ ਦੱਸਿਆ ਕਿ ਬਚਪਨ 'ਚ ਉਹ ਆਪਣੀ ਕਲਾਸ ਦੇ ਬੱਚਿਆਂ ਤੋਂ ਦੂਰ ਰਹਿੰਦੀ ਸੀ ਅਤੇ ਕਈ ਵਾਰ ਗੱਲਬਾਤ ਦੌਰਾਨ ਗੁੱਸੇ 'ਚ ਆ ਜਾਂਦੀ ਸੀ।