ਪੰਜਾਬ

punjab

ETV Bharat / entertainment

ਅਕਸ਼ੈ ਕੁਮਾਰ ਦੀ ਇਸ ਨਵੀਂ ਫਿਲਮ ਦੀ ਸ਼ੂਟਿੰਗ ਹੋਈ ਖਤਮ, ਐਮੀ ਵਿਰਕ ਵੀ ਆਉਣਗੇ ਨਜ਼ਰ - Khel Khel Mein shooting - KHEL KHEL MEIN SHOOTING

Film Khel Khel Mein Shooting: ਅਕਸ਼ੈ ਕੁਮਾਰ ਅਤੇ ਤਾਪਸੀ ਪੰਨੂ ਸਟਾਰਰ ਹਿੰਦੀ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ, ਜਿਸ ਵਿੱਚ ਪੰਜਾਬੀ ਅਦਾਕਾਰ-ਗਾਇਕ ਐਮੀ ਵਿਰਕ ਵੀ ਖਾਸ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

Khel Khel Mein
Khel Khel Mein

By ETV Bharat Entertainment Team

Published : Mar 30, 2024, 11:04 AM IST

Updated : Mar 30, 2024, 11:34 AM IST

ਚੰਡੀਗੜ੍ਹ: ਬਾਲੀਵੁੱਡ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਹਿੰਦੀ ਫਿਲਮ 'ਖੇਲ ਖੇਲ ਮੇਂ' ਦੀ ਸ਼ੂਟਿੰਗ ਸੰਪੂਰਨ ਕਰ ਲਈ ਗਈ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਮੁਦੱਸਰ ਅਜ਼ੀਜ਼ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਦੁਲਹਾ ਮਿਲ ਗਿਆ', 'ਹੈਪੀ ਭਾਗ ਜਾਏਗੀ', 'ਡਬਲ ਐਕਸਲ', 'ਪਤੀ ਪਤਨੀ ਔਰ ਵੋਹ' ਆਦਿ ਜਿਹੀਆਂ ਕਈ ਦਿਲਚਸਪ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਟੀ-ਸੀਰੀਜ਼ ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਸ਼ਾਹ, ਅਸ਼ਵਿਨ ਵਰਦੇ, ਰਾਜੇਸ਼ ਬਹਿਲ, ਸ਼ਸ਼ੀ ਸਿਨਹਾ, ਅਜੈ ਰਾਏ ਹਨ, ਜਦਕਿ ਸਟਾਰ ਕਾਸਟ ਵਿੱਚ ਅਕਸ਼ੈ ਕੁਮਾਰ, ਵਾਨੀ ਕਪੂਰ, ਫਰਦੀਨ ਖਾਨ, ਅਦਿੱਤਆ ਸੀਲ, ਪ੍ਰਗਿਆ ਜੈਸਵਾਲ, ਤਾਪਸੀ ਪੰਨੂ, ਜੋਨੀ ਲਿਵਰ, ਅਪਾਰਸ਼ਕਤੀ ਖੁਰਾਣਾ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਪੰਜਾਬੀ ਫਿਲਮ ਸਟਾਰ ਐਮੀ ਵਿਰਕ ਵੀ ਇਸ ਕਾਮੇਡੀ-ਡਰਾਮਾ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਇਸ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਉਣਗੇ।

ਨਿਰਮਾਣ ਹਾਊਸ ਅਨੁਸਾਰ ਫਿਲਮ ਦੀ ਕਹਾਣੀ ਕੁਝ ਜਿਗਰੀ ਦੋਸਤਾਂ ਦੇ ਇੱਕ ਸਮੂਹ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਰਾਤ ਦੇ ਖਾਣੇ ਲਈ ਇਕੱਠੇ ਹੁੰਦੇ ਹਨ ਅਤੇ ਇਸੇ ਦੌਰਾਨ ਇੱਕ ਦੂਜੇ ਬਾਰੇ ਅਜਿਹੇ ਰਾਜ ਖੋਲ੍ਹਦੇ ਹਨ, ਜੋ ਬਹੁਤ ਹੀ ਗੁੰਝਲਦਾਰ ਪਰ-ਸਥਿਤੀਆਂ ਪੈਦਾ ਕਰਨ ਦਾ ਸਬੱਬ ਬਣ ਜਾਂਦੇ ਹਨ।

ਉਨਾਂ ਦੱਸਿਆ ਕਿ ਨਿਰਮਾਣ ਫੇਜ਼ ਤੋਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੀ ਇਹ ਫਿਲਮ 2016 ਵਿੱਚ ਸਾਹਮਣੇ ਆਈ ਇਤਾਲਵੀ ਕਾਮੇਡੀ-ਥ੍ਰਿਲਰ ਫਿਲਮ 'ਪਰਫੈਕਟ ਸਟ੍ਰੇਂਜਰਸ' ਦਾ ਅਧਿਕਾਰਤ ਰੀਮੇਕ ਹੈ, ਜਿਸ ਨੂੰ ਸਕਰੀਨ-ਪਲੇ ਅਤੇ ਨਿਰਦੇਸ਼ਨ ਪੱਖੋਂ ਕਈ ਅਲਹਦਾ ਸ਼ੇਡਜ਼ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।

ਲੰਦਨ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ ਤੋਂ ਇਲਾਵਾ ਮੁੰਬਈ ਵਿਖੇ ਫਿਲਮਾਈ ਗਈ ਉਕਤ ਫਿਲਮ ਦੇ ਕੁਝ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦੁਆਰਾ ਅਕਸ਼ੈ ਕੁਮਾਰ ਅਤੇ ਫਰਦੀਨ ਖਾਨ ਲੰਮੇਂ ਸਮੇਂ ਬਾਅਦ ਮੁੜ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਸਾਲ 2007 'ਚ ਆਈ ਕਾਮੇਡੀ ਫਿਲਮ 'ਹੇ ਬੇਬੀ' 'ਚ ਨਜ਼ਰ ਆਏ ਸਨ ਅਤੇ ਇਸ ਦੇ ਨਾਲ ਹੀ ਫਰਦੀਨ ਲਈ ਇਹ ਫਿਲਮ ਇਸ ਪੱਖੋਂ ਵੀ ਹੋਰ ਖਾਸੀ ਮਹੱਤਤਾ ਰੱਖਦੀ ਹੈ, ਕਿਉਂਕਿ ਇਸ ਨਾਲ ਉਹ ਇਕ ਵਾਰ ਫਿਰ ਹਿੰਦੀ ਸਿਨੇਮਾ 'ਚ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜੋ ਆਪਣੀ ਨਵੀਂ ਪਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਵਿਖਾਈ ਦੇ ਰਹੇ ਹਨ।

Last Updated : Mar 30, 2024, 11:34 AM IST

ABOUT THE AUTHOR

...view details