ਚੰਡੀਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਗਾਇਕੀ ਦ੍ਰਿਸ਼ਾਂਵਲੀ ਅਤੇ ਅਪਣੇ ਸੋਸ਼ਲ ਹੈਂਡਲ ਤੋਂ ਦੂਰ ਨਜ਼ਰ ਆ ਰਹੇ ਸਨ ਚਰਚਿਤ ਅਤੇ ਸਫ਼ਲ ਗਾਇਕ ਜੱਸ ਮਾਣਕ, ਜੋ ਆਖਰਕਾਰ ਅਪਣੇ ਇਸ ਦੂਰੀ ਭਰੇ ਖਲਾਅ ਨੂੰ ਤੋੜਦਿਆਂ ਮੁੜ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਨਵੇਂ ਵਰ੍ਹੇ ਦੌਰਾਨ ਆਰੰਭੀ ਜਾ ਰਹੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
ਪੰਜਾਬੀ ਸੰਗੀਤ ਜਗਤ ਦੇ ਮੌਜੂਦਾ ਦੌਰ ਉੱਚ-ਕੋਟੀ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਦਾ ਕਰੀਬ ਪੰਜ ਛੇ ਮਹੀਨਿਆਂ ਤੋਂ ਗਾਇਕੀ ਅਤੇ ਸਿਨੇਮਾ ਪਰਿਪੇਸ਼ ਤੋਂ ਪਾਸੇ ਹੋਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਸੰਗੀਤ ਪ੍ਰੇਮੀਆਂ ਨੂੰ ਕਾਫ਼ੀ ਹੈਰਾਨ ਕਰ ਰਿਹਾ ਸੀ, ਪਰ ਇਸ ਸੰਬੰਧਤ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਤੋੜਦਿਆਂ ਅਤੇ ਲੱਗ ਰਹੀਆਂ ਅਟਕਲਾਂ ਨੂੰ ਵਿਰਾਮ ਦਿੰਦਿਆਂ ਉਹ ਆਖਿਰਕਾਰ ਸਾਹਮਣੇ ਆ ਹੀ ਗਏ ਹਨ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਗਾਣੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।