ਪੰਜਾਬ

punjab

ETV Bharat / entertainment

ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਉਤੇ ਅਫ਼ਸਾਨਾ ਖਾਨ ਨੇ ਲਾਈਆਂ ਰੌਣਕਾਂ, ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਨੇ ਇੱਕਠੇ ਲਾਏ ਠੁਮਕੇ - SUKHBIR BADAL DAUGHTER MARRIAGE

ਹਾਲ ਵਿੱਚ ਗਾਇਕਾ ਅਫ਼ਸਾਨਾ ਖਾਨ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਉਤੇ ਪਹੁੰਚੀ, ਜਿੱਥੋਂ ਦੀ ਇੱਕ ਵੀਡੀਓ ਉਸਨੇ ਸਾਂਝੀ ਕੀਤੀ ਹੈ।

sukhbir badal daughter wedding
sukhbir badal daughter wedding (Instagram @afsana khan)

By ETV Bharat Entertainment Team

Published : Jan 14, 2025, 3:06 PM IST

ਚੰਡੀਗੜ੍ਹ:ਪੰਜਾਬ ਵਿੱਚ ਇਸ ਸਮੇਂ ਕਈ ਤਰ੍ਹਾਂ ਦੇ ਵਿਸ਼ੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਉਨ੍ਹਾਂ ਵਿੱਚੋਂ ਹੀ ਇੱਕ ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਦਾ ਵਿਆਹ ਹੈ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜੋ ਲੋਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਹਨ।

ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕਾ ਅਫ਼ਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਗਾਇਕਾ ਪਹਿਲਾਂ ਗੁਲਾਬੀ ਲਹਿੰਗੇ ਵਿੱਚ ਕੁਰਸੀ ਉਤੇ ਬੈਠੇ ਸੁਖਬੀਰ ਬਾਦਲ ਨੂੰ ਮਿਲਦੀ ਹੈ ਅਤੇ ਫਿਰ ਉਹ ਹਰਸਿਮਰਤ ਕੌਰ ਬਾਦਲ ਅਤੇ ਉਸਦੀਆਂ ਬੇਟੀਆਂ ਨੂੰ ਮਿਲਦੀ ਨਜ਼ਰੀ ਪੈਂਦੀ ਹੈ, ਇਸ ਤੋਂ ਬਾਅਦ ਗਾਇਕਾ ਨੇ ਬੋਲੀਆਂ ਪਾਈਆਂ, ਜਿਸ ਉਤੇ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਇੱਕਠੇ ਨੱਚਦੇ ਹਨ। ਵੀਡੀਓ ਦੇ ਇੱਕ ਹਿੱਸੇ ਵਿੱਚ ਸੁਖਬੀਰ ਬਾਦਲ ਵੀ ਨੱਚਦੇ ਨਜ਼ਰ ਆਉਂਦੇ ਹਨ।

ਵੀਡੀਓ ਉਤੇ ਯੂਜ਼ਰਸ ਦੇ ਕੁਮੈਂਟ

ਇਸ ਦੌਰਾਨ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਮਜ਼ਾ ਲੈ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਬਾਦਲ ਸਾਹਬ ਦੀ ਲੱਤ ਲੱਗਦਾ ਠੀਕ ਹੋ ਗਈ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਅਫ਼ਸਾਨਾ ਖਾਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀ ਹੈ।

ਉਲੇਖਯੋਗ ਹੈ ਕਿ ਐਤਵਾਰ ਨੂੰ ਪਿੰਡ ਲੰਬੀ ਵਿਖੇ ਜਾਗੋ ਕੱਢੀ ਗਈ, ਜਿਸ ‘ਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਬਾਦਲ ਨੱਚਦੇ ਹੋਏ ਨਜ਼ਰ ਆਏ। ਇਸ ਦੌਰਾਨ ਜੇਕਰ ਅਫ਼ਸਾਨਾ ਖਾਨ ਬਾਰੇ ਗੱਲ ਕਰੀਏ ਤਾਂ ਗਾਇਕਾ ਆਏ ਦਿਨ ਆਪਣੇ ਸ਼ਾਨਦਾਰ ਗੀਤਾਂ ਨਾਲ ਚਰਚਾ ਵਿੱਚ ਰਹਿੰਦੀ ਹੈ। ਆਉਣ ਵਾਲੇ ਦਿਨਾਂ ਵਿੱਚ ਗਾਇਕਾ ਕਈ ਗੀਤਾਂ ਨਾਲ ਦਰਸ਼ਕਾਂ ਦੇ ਸਨਮੁੱਖ ਹੋਏਗੀ।

ਇਹ ਵੀ ਪੜ੍ਹੋ:

ABOUT THE AUTHOR

...view details