ਚੰਡੀਗੜ੍ਹ: ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਮਤਿਆਜ਼ ਅਲੀ ਨਿਰਦੇਸ਼ਿਤ 'ਅਮਰ ਸਿੰਘ ਚਮਕੀਲਾ' ਨੇ ਇੰਨੀਂ ਦਿਨੀਂ ਚਾਰੇ ਪਾਸੇ ਧੂਮ ਮਚਾਈ ਹੋਈ ਹੈ, ਜਿਸ ਨੇ ਜਿੱਥੇ ਆਸਪਾਸ ਰਿਲੀਜ਼ ਹੋਈਆਂ ਜਾਂ ਹੋ ਰਹੀਆਂ ਕਈ ਹੋਰਨਾਂ ਫਿਲਮਾਂ ਦੀ ਚਮਕ ਨੂੰ ਫਿੱਕਾ ਕਰ ਦਿੱਤਾ ਹੈ, ਉਥੇ ਨਾਲ ਹੀ ਪਰਿਣੀਤੀ ਚੋਪੜਾ ਸਮੇਤ ਇਸ ਫਿਲਮ ਨਾਲ ਜੁੜੇ ਕਈ ਐਕਟਰਜ਼ ਦੇ ਕਰੀਅਰ ਨੂੰ ਹੋਰ ਉੱਚੀ ਪਰਵਾਜ਼ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦਾ ਇੱਕ ਅਹਿਮ ਧੁਰਾ ਅਤੇ ਕੇਂਦਰ-ਬਿੰਦੂ ਬਣ ਕੇ ਸਾਹਮਣੇ ਆਏ ਹਨ ਨੌਜਵਾਨ ਅਦਾਕਾਰ ਉਦੈਬੀਰ ਸੰਧੂ, ਜੋ ਇਸ ਫਿਲਮ ਦੀ ਅਪਾਰ ਕਾਮਯਾਬੀ ਨਾਲ ਬਾਲੀਵੁੱਡ 'ਚ ਹੋਰ ਨਵੇਂ ਆਯਾਮ ਕਾਇਮ ਕਰਨ ਵੱਲ ਵੱਧ ਚੁੱਕੇ ਹਨ।
ਮਰਹੂਮ ਅਮਰ ਸਿੰਘ ਚਮਕੀਲਾ ਦੇ ਗਾਇਕੀ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਉਸ ਸਮੇਂ ਦੇ ਦੋਗਾਣਾ ਪੰਜਾਬੀ ਗਾਇਕ ਜਿੰਦਾ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਨਾਲ ਹੀ 'ਚਮਕੀਲਾ' ਵੱਲੋਂ ਸੰਗੀਤ ਸਹਿਯੋਗੀ ਦੇ ਰੂਪ ਵਿੱਚ ਅਪਣੇ ਗਾਇਨ ਕਰੀਅਰ ਦੀ ਸ਼ੁਰੂਆਤੀ ਕੀਤੀ ਗਈ, ਪਰ ਹੌਲੀ ਹੌਲੀ ਚਮਕੀਲਾ ਅੱਗੇ ਅਤੇ ਉਸ ਦਾ ਉਸਤਾਦ ਗਾਇਕ ਰਿਹਾ ਜਿੰਦਾ ਪਿੱਛੇ ਰਹਿ ਜਾਂਦਾ ਹੈ, ਜਿੰਨ੍ਹਾਂ ਦੇ ਹੀ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪ੍ਰਤੀਬਿੰਬਿਤ ਕੀਤਾ ਗਿਆ ਹੈ ਅਦਾਕਾਰ ਉਦੈਬੀਰ ਸੰਧੂ ਵੱਲੋਂ, ਜਿੰਨ੍ਹਾਂ ਨੇ ਅਰਸ਼ ਤੋਂ ਫਰਸ਼ ਵੱਲ ਵਧੇ ਉਕਤ ਗਾਇਕ ਦੀ ਨਿਰਾਸ਼ਾ, ਖਤਰਨਾਕ ਮਨਸੂਬਿਆਂ ਵਿੱਚ ਗਲਤਾਨ ਹੋ ਜਾਣ ਸੰਬੰਧਤ ਵੱਖ-ਵੱਖ ਸ਼ੇਡਜ਼ ਨੂੰ ਬੇਹੱਦ ਸ਼ਿੱਦਤ ਨਾਲ ਅੰਜ਼ਾਮ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਦਿਲਜੀਤ ਦੁਸਾਂਝ ਦੇ ਨਾਲ-ਨਾਲ ਉਨ੍ਹਾਂ ਦੇ ਨਿਭਾਏ ਪ੍ਰਭਾਵਪੂਰਨ ਰੋਲ ਨੂੰ ਵੀ ਚਾਰੇ-ਪਾਸੇ ਤਾਰੀਫ਼ ਮਿਲ ਰਹੀ ਹੈ।
ਮੂਲ ਰੂਪ ਵਿੱਚ ਪੰਜਾਬ ਸੰਬੰਧਤ ਇਹ ਹੋਣਹਾਰ ਅਦਾਕਾਰ ਰਾਸ਼ਟਰੀ ਪੱਧਰ ਉਤੇ ਹਾਕੀ ਖਿਡਾਰੀ ਰਹੇ ਹਨ, ਜਿੰਨ੍ਹਾਂ ਦੇ ਬੇਸ਼ੁਮਾਰ ਹਾਕੀ ਮੁਕਾਬਲਿਆਂ ਦੀ ਪ੍ਰਤੀਨਿਧੀ ਕਰਦਿਆਂ ਦੇਸ਼ ਅਤੇ ਹਾਕੀ ਖੇਡ ਦਾ ਮਾਣ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਹਾਲਾਂਕਿ ਉਨਾਂ ਦੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜਿਆ ਹੈਰਾਨੀਜਨਕ ਪੱਖ ਇਹ ਰਿਹਾ ਕਿ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਚਮਕ ਦਾ ਅਹਿਸਾਸ ਕਰਵਾਉਣ ਵੱਲ ਵਧਣ ਜਾ ਰਹੇ ਇਸ ਪ੍ਰਤਿਭਾਵਾਨ ਹਾਕੀ ਖਿਡਾਰੀ ਦੀ ਜ਼ਿੰਦਗੀ ਨੇ ਅਚਾਨਕ ਹੀ ਇੱਕ ਐਸਾ ਮੋੜ ਕੱਟ ਲਿਆ, ਜਿਸ ਦਾ ਉਨ੍ਹਾਂ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ।
- ਪਰਿਣੀਤੀ ਚੋਪੜਾ ਨੂੰ ਲੱਗੀ ਸੱਟ!, ਖੂਨ ਨਾਲ ਭਿੱਜੀ 'ਚਮਕੀਲਾ' ਦੀ ਅਦਾਕਾਰਾ, ਰੈਪਰ ਬਾਦਸ਼ਾਹ ਬੋਲੇ-ਗੋਲੀ... - Parineeti Chopra
- ਅਮੂਲ ਇੰਡੀਆ ਨੇ ਸਾਂਝਾ ਕੀਤਾ ਫਿਲਮ 'ਅਮਰ ਸਿੰਘ ਚਮਕੀਲਾ' ਦਾ ਪੋਸਟਰ, ਪਰਿਣੀਤੀ ਦਾ ਆਇਆ ਰਿਐਕਸ਼ਨ - Amar Singh Chamkila
- ਫਿਲਮ 'ਅਮਰ ਸਿੰਘ ਚਮਕੀਲਾ' ਦੇਖਣ ਤੋਂ ਬਾਅਦ ਬੋਲੀ ਗਾਇਕ ਚਮਕੀਲਾ ਦੀ ਪਹਿਲੀ ਪਤਨੀ, ਕਿਹਾ-ਜੋ ਵੀ ਦਿਖਾਇਆ ਗਿਆ... - movie Amar Singh Chamkila