ਮੁੰਬਈ: ਬਾਲੀਵੁੱਡ ਅਦਾਕਾਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਕ੍ਰਿਟੀਕੇਅਰ ਏਸ਼ੀਆ ਪਹੁੰਚੀ ਹੈ, ਜਿੱਥੇ ਅਦਾਕਾਰ ਨੂੰ ਦਾਖਲ ਕਰਵਾਇਆ ਗਿਆ ਹੈ। ਸੁਨੀਤਾ ਨੇ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਵਿੰਦਾ ਦੀ ਹਾਲਤ ਠੀਕ ਹੈ।
ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਕਿਹਾ, 'ਉਹ ਬਿਹਤਰ ਹੈ। ਅਸੀਂ ਅੱਜ ਉਨ੍ਹਾਂ ਨੂੰ ਆਮ ਵਾਰਡ ਵਿੱਚ ਲੈ ਜਾਵਾਂਗੇ। ਉਹ ਕੱਲ੍ਹ ਨਾਲੋਂ ਬਹੁਤ ਵਧੀਆ ਹਨ। ਉਨ੍ਹਾਂ ਨੂੰ ਅਗਲੇ ਦਿਨ ਛੁੱਟੀ ਦੇ ਦਿੱਤੀ ਜਾਵੇਗੀ। ਸਾਰਿਆਂ ਦੀਆਂ ਦੁਆਵਾਂ ਨਾਲ ਉਹ ਠੀਕ ਹੋ ਗਏ ਹਨ। ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇਸ ਲਈ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ। ਮੈਂ ਪ੍ਰਸ਼ੰਸਕਾਂ ਨੂੰ ਕਹਿਣਾ ਚਾਹਾਂਗੀ ਕਿ ਘਬਰਾਓ ਨਾ, ਉਹ ਠੀਕ ਹਨ।" ਦੱਸ ਦਈਏ ਕਿ ਗੋਵਿੰਦਾ ਨੂੰ ਕੱਲ੍ਹ ਗਲਤੀ ਨਾਲ ਆਪਣੀ ਹੀ ਰਿਵਾਲਵਰ ਕਾਰਨ ਲੱਤ ਵਿੱਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ।'
ਡਾਕਟਰ ਦਾ ਬਿਆਨ: ਡਾਕਟਰ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ, 'ਗੋਲੀ ਫਸ ਗਈ ਸੀ, ਪਰ ਅਸੀਂ ਬਿਨ੍ਹਾਂ ਕਿਸੇ ਵੱਡੀ ਉਲਝਣ ਦੇ ਇਸ ਨੂੰ ਕੱਢਣ ਵਿੱਚ ਕਾਮਯਾਬ ਰਹੇ ਹਾਂ। ਗੋਵਿੰਦਾ ਨੂੰ 8-10 ਟਾਂਕੇ ਲੱਗੇ ਹਨ। ਅਦਾਕਾਰ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਿਕਵਰੀ ਰੂਮ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।"-ਡਾਕਟਰ ਅਗਰਵਾਲ