ਪੰਜਾਬ

punjab

ETV Bharat / entertainment

ਦਹਾਕਿਆਂ ਬਾਅਦ ਮੁੜ ਇਕੱਠੇ ਹੋਏ ਅਮਿਤਾਬ ਬੱਚਨ ਅਤੇ ਰਜਨੀਕਾਂਤ, ਇਸ ਫ਼ਿਲਮ 'ਚ ਆਉਣਗੇ ਨਜ਼ਰ - Vettaiyan - VETTAIYAN

Amitabh Bachchan and Rajinikanth Movie Vettaiyan: ਹਿੰਦੀ ਅਤੇ ਸਾਊਥ ਸਿਨੇਮਾਂ ਨਾਲ ਜੁੜੇ ਦੋ ਲੀਜੈਂਡ ਐਕਟਰਜ਼ ਅਮਿਤਾਭ ਬੱਚਨ ਅਤੇ ਰਜਨੀਕਾਂਤ ਲਗਭਗ ਚਾਰ ਦਹਾਕਿਆ ਬਾਅਦ ਮੁੜ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜਾਣੋ ਕਿਹੜੀ ਫਿਲਮ ਵਿੱਚ ਕਦੋਂ ਆਉਣਗੇ ਨਜ਼ਰ, ਪੜ੍ਹੋ ਪੂਰੀ ਖ਼ਬਰ...

Amitabh Bachchan and Rajinikanth Movie Vettaiyan
Amitabh Bachchan and Rajinikanth Movie Vettaiyan (Etv Bharat (Entertainment))

By ETV Bharat Entertainment Team

Published : May 5, 2024, 10:25 AM IST

ਮੁੰਬਈ:ਬਾਲੀਵੁੱਡ ਤੇ ਸਾਊਥ ਫਿਲਮ ਇੰਡਸਟਰੀ ਦੇ ਦੋ ਦਿੱਗਜ ਨੇਤਾ ਜਲਦ ਹੀ ਇੱਕਠੇ ਨਜ਼ਰ ਆਉਣ ਵਾਲੇ ਹਨ। ਅਦਾਕਾਰ ਅਮਿਤਾਭ ਬੱਚਨ ਅਤੇ ਰਜਨੀਕਾਂਤ ਲਗਭਗ ਚਾਰ ਦਹਾਕਿਆ ਬਾਅਦ ਮੁੜ ਫਿਲਮ ਵਿੱਟ ਇੱਕਠੇ ਦਿਖਾਈ ਦੇਣਗੇ, ਜੋ ਇੰਨੀ ਦਿਨੀ ਆਨ ਫਲੌਰ ਅਤੇ ਪੈਨ ਇੰਡੀਆ ਫਿਲਮ 'ਵੈਟੀਅਨ' ਵਿੱਚ ਲੀਡਿੰਗ ਅਤੇ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰ ਰਹੇ ਹਨ। 'ਲਾਇਕਾ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਇਸ ਐਕਸ਼ਨ ਡਰਾਮਾ ਫ਼ਿਲਮ ਦੀ ਸ਼ੂਟਿੰਗ ਇੰਨੀ ਦਿਨੀ ਮੁੰਬਈ ਵਿਖੇ ਤੇਜ਼ੀ ਨਾਲ ਸੰਪੂਰਨਤਾ ਵੱਲ ਵਧ ਰਹੀ ਹੈ ਜਿਸ ਦੌਰਾਨ ਕੌਰਟ ਰੂਮ ਨਾਲ ਸਬੰਧਤ ਕਈ ਅਹਿਮ ਦ੍ਰਿਸ਼ਾ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।

ਦਹਾਕਿਆਂ ਬਾਅਦ ਮੁੜ ਇਕੱਠੇ ਹੋਏ ਅਮਿਤਾਬ ਬੱਚਨ ਅਤੇ ਰਜਨੀਕਾਂਤ (Etv Bharat (Entertainment))

ਪੁਰਾਣੀ ਜੋੜੀ:ਸਾਲ 1985 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਗ੍ਰਿਫਤਾਰ' ਤੋਂ ਇਲਾਵਾ ਸਾਲ 1991 ਵਿੱਚ ਸਾਹਮਣੇ ਆਈ ਬਹੁ-ਚਰਚਿਤ ਫਿਲਮ 'ਹਮ' ਵਿੱਚ ਵੀ ਇਹ ਅਜ਼ੀਮ ਐਕਟਰਜ਼ ਇਕੱਠੇ ਨਜ਼ਰ ਆਏ ਸੀ, ਜਿਸ ਦਾ ਨਿਰਦੇਸ਼ਨ ਮੁਕੁਲ ਐੱਸ ਆਨੰਦ ਵੱਲੋ ਕੀਤਾ ਗਿਆ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਇਸ ਫਿਲਮ 'ਚ ਗੋਵਿੰਦਾ, ਮੁਕੁਲ ਐੱਸ ਆਨੰਦ, ਅਨੁਪਮ ਖੇਰ, ਕਾਦਰ ਖਾਨ, ਡੈਨੀ ਡੇਨਜੋਂਗਪਾ, ਸ਼ਿਲਪਾ ਸ਼ਿਰੋਡਕਰ ਅਤੇ ਦੀਪਾ ਸਾਹੀ ਵੱਲੋਂ ਪ੍ਰਮੁੱਖ ਭੂਮਿਕਾਵਾਂ ਅਦਾ ਕੀਤੀਆ ਗਈਆ ਸਨ।

ਦਹਾਕਿਆਂ ਬਾਅਦ ਮੁੜ ਇਕੱਠੇ ਹੋਏ ਅਮਿਤਾਬ ਬੱਚਨ ਅਤੇ ਰਜਨੀਕਾਂਤ (Etv Bharat (Entertainment))

ਕਈ ਸਾਲਾਂ ਬਾਅਦ ਸ਼ੇਅਰ ਕਰਨਗੇ ਸਕ੍ਰੀਨ : ਉਕਤ ਚਰਚਿਤ ਅਤੇ ਬਲਾਕ-ਬਾਸਟਰ ਫਿਲਮਾਂ ਦੇ ਕਈ ਸਾਲਾਂ ਬਾਅਦ ਇਹ ਦੋਨੋ ਮਹਾਨ ਐਕਟਰਜ਼ ਮੁੜ ਕਿਸੇ ਫ਼ਿਲਮ ਲਈ ਇਕ-ਸਾਥ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਇੱਕਠੇ ਵੇਖਣ ਨੂੰ ਲੈ ਕੇ ਦਰਸ਼ਕਾਂ ਅਤੇ ਇੰਨਾਂ ਦੇ ਚਾਹੁੰਣ ਵਾਲਿਆ ਵਿਚ ਕਾਫ਼ੀ ਉਤਸੁਕਤਾ ਅਤੇ ਖਿੱਚ ਨਜ਼ਰ ਆ ਰਹੀ ਹੈ। ਉੱਥੇ ਹੀ, ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੇਹਤਰੀਨ ਐਕਟਰ ਅਮਿਤਾਭ ਬੱਚਨ ਇੰਨੀਂ ਦਿਨੀਂ ਕਈ ਵੱਡੇ ਬਾਲੀਵੁੱਡ ਪ੍ਰੋਜੈਕਟਸ ਦਾ ਹਿੱਸਾ ਬਣੇ ਹੋਏ ਹਨ ਜਿਸ ਵਿਚ ''ਕਲਕੀ 2898 ਈ' ਵੀ ਸ਼ਾਮਿਲ ਹੈ। ਇਸ ਵਿਚ ਅਸ਼ਵਥਾਮਾ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਦਹਾਕਿਆਂ ਬਾਅਦ ਮੁੜ ਇਕੱਠੇ ਹੋਏ ਅਮਿਤਾਬ ਬੱਚਨ ਅਤੇ ਰਜਨੀਕਾਂਤ (Etv Bharat (Entertainment))

ਇਸ ਦੇ ਨਾਲ ਹੀ, ਬੇਮਿਸਾਲ ਐਕਟਰ ਰਜਨੀਕਾਂਤ ਦੁਆਰਾ ਕੀਤੇ ਜਾ ਰਹੇ ਵਰਕ ਮੁਹਾਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਵੀ ਕਈ ਬਿਗ ਸੈਟਅੱਪ ਤਮਿਲ, ਤੇਲਗੂ ਫਿਲਮਾਂ ਵਿਚ ਮਸ਼ਰੂਫ ਹਨ , ਜਿੰਨਾਂ ਨੂੰ ਆਖਰੀ ਵਾਰ ਬੇਸ਼ੁਮਾਰ ਸਫਲਤਾ ਹਾਸਿਲ ਕਰਨ ਵਾਲੀ ਪੈਨ ਇੰਡੀਆ ਫਿਲਮ 'ਲਾਲ ਸਲਾਮ' ਵਿੱਚ ਦੇਖਿਆ ਗਿਆ।

ਬਾਲੀਵੁੱਡ ਅਤੇ ਸਾਊਥ ਸਿਨੇਮਾਂ ਖੇਤਰ ਵਿਚ ਕਈ ਦਹਾਕਿਆਂ ਦਾ ਸੁਨਹਿਰਾ ਸਫ਼ਰ ਹੰਢਾਂ ਚੁੱਕੇ ਅਮਿਤਾਬ ਬੱਚਨ ਅਤੇ ਰਜਨੀਕਾਂਤ ਅੱਜ ਜਿੱਥੇ ਪੁਰਾਣੀ ਜਾਹੋ ਜਲਾਲ ਭਰੀ ਲੋਅ ਨਾਲ ਉਕਤ ਫਿਲਮ ਦੀ ਹੋ ਰਹੀ ਸ਼ੂਟਿੰਗ ਵਿੱਚ ਹਿੱਸਾ ਤਾਂ ਲੈ ਰਹੇ ਹਨ, ਉਥੇ ਕਈ ਸਾਲਾਂ ਬਾਅਦ ਦਰਸ਼ਕਾਂ ਸਨਮੁੱਖ ਦਰਜ਼ ਹੋਣ ਜਾ ਰਹੀ ਆਪਣੀ. ਸ਼ਾਨਦਾਰ ਮੌਜੂਦਗੀ ਨੂੰ ਲੈ ਕੇ ਵੀ ਕਾਫੀ ਖੁਸ਼ ਅਤੇ ਉਤਸ਼ਾਹਿਤ ਵਿਖਾਈ ਆ ਰਹੇ ਹਨ, ਜਿਨ੍ਹਾਂ ਦੀ ਇਸ ਫ਼ਿਲਮ ਦਾ ਇੰਤਜ਼ਾਰ ਦਰਸ਼ਕ ਵੀ ਬੇਸਬਰੀ ਨਾਲ ਕਰ ਰਹੇ ਹਨ।

ABOUT THE AUTHOR

...view details