ਮੁੰਬਈ (ਬਿਊਰੋ):'ਬਿੱਗ ਬੌਸ 16' ਦੇ ਪ੍ਰਤੀਯੋਗੀ ਅਤੇ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਅਬਦੂ ਰੋਜ਼ਿਕ ਆਪਣਾ ਘਰ ਵਸਾਉਣ ਹੋਣ ਜਾ ਰਹੇ ਹਨ। ਅਬਦੂ ਪਿਆਰ ਦੀ ਤਲਾਸ਼ ਕਰ ਰਿਹਾ ਸੀ ਜੋ ਉਸਨੂੰ ਅਮਾਇਰਾ ਤੋਂ ਮਿਲਿਆ। ਅਬਦੂ ਰੋਜ਼ਿਕ ਨੇ ਕੱਲ੍ਹ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਹੈ ਅਤੇ ਹੁਣ ਉਹ ਵਿਆਹ ਕਰਨ ਜਾ ਰਹੇ ਹਨ।
ਇਸ ਦੌਰਾਨ ਬੀਤੀ ਰਾਤ ਗਾਇਕ ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਬਦੂ ਆਪਣੀ ਹੋਣ ਵਾਲੀ ਦੁਲਹਨ ਨਾਲ ਨਜ਼ਰ ਆ ਰਿਹਾ ਹੈ। ਅਬਦੂ ਨੇ ਆਪਣੀ ਪੋਸਟ 'ਚ ਇਹ ਵੀ ਦੱਸਿਆ ਹੈ ਕਿ ਉਸ ਦੀ ਮੰਗਣੀ ਕਦੋਂ ਹੋਈ ਸੀ।
ਕਦੋਂ ਹੋਈ ਸੀ ਅਬਦੂ ਰੋਜ਼ਿਕ ਦੀ ਮੰਗਣੀ?:ਕੁੜਮਾਈ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਅਬਦੂ ਨੇ ਲਿਖਿਆ, 'ਅਲਹਮਦਿੱਲਾ...24.04.2024...।' ਯਾਨੀ ਕਿ ਅਬਦੂ ਨੇ 24 ਅਪ੍ਰੈਲ ਨੂੰ ਮੰਗਣੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ 20 ਸਾਲਾਂ ਗਾਇਕ ਦਾ ਕੱਦ ਸਿਰਫ 94 ਸੈਂਟੀਮੀਟਰ ਹੈ ਅਤੇ ਉਸ ਦੀ ਕਾਮਯਾਬੀ ਦਾ ਕੱਦ ਅਸਮਾਨ ਨੂੰ ਛੂਹਦਾ ਹੈ।
ਕਦੋਂ ਹੋ ਰਿਹਾ ਹੈ ਅਬਦੂ ਰੋਜ਼ਿਕ ਦਾ ਵਿਆਹ?:ਇਸ ਤੋਂ ਪਹਿਲਾਂ ਅਬਦੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੀ ਮੰਗਣੀ ਦੀ ਰਿੰਗ ਨੂੰ ਦਿਖਾਇਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਬਦੂ ਨੇ ਲਿਖਿਆ, 'ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਦਿਨ ਆਵੇਗਾ, ਮੈਨੂੰ ਪਿਆਰ ਮਿਲੇਗਾ ਅਤੇ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਮਝਣ ਵਾਲਾ ਪਿਆਰ ਕਰਨ ਵਾਲਾ ਸਾਥੀ ਆਵੇਗਾ।'
ਅਬਦੂ ਦੇ ਵਿਆਹ ਦੇ ਸਟਾਰ ਮਹਿਮਾਨ:ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 16 ਤੋਂ ਬਾਅਦ ਬਾਲੀਵੁੱਡ ਅਤੇ ਭਾਰਤੀ ਟੀਵੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਹੁਣ ਅਬਦੂ ਦੇ ਦੋਸਤ ਬਣ ਗਏ ਹਨ। ਇਸ 'ਚ ਸਲਮਾਨ ਖਾਨ ਦਾ ਨਾਂ ਟਾਪ 'ਤੇ ਆਉਂਦਾ ਹੈ। ਇਸ ਦੇ ਨਾਲ ਹੀ ਅਬਦੂ ਦੇ ਵਿਆਹ ਦੀ ਬਾਰਾਤ 'ਚ ਫਰਾਹ ਖਾਨ, ਸਾਜਿਦ ਖਾਨ, ਸੰਗੀਤ ਜਗਤ ਦੇ ਬਾਦਸ਼ਾਹ ਏ.ਆਰ. ਰਹਿਮਾਨ, ਬਿੱਗ ਬੌਸ 16 ਦੇ ਮੁਕਾਬਲੇਬਾਜ਼ ਸ਼ਿਵ ਠਾਕਰੇ, ਨਿਮਰਤ ਕੌਰ ਆਹਲੂਵਾਲੀਆ, ਸੁੰਬਲ ਤੌਕੀਰ ਖਾਨ ਅਤੇ ਗਾਇਕ ਐਮਸੀ ਸਟੈਨ ਸ਼ਾਮਲ ਹੋ ਸਕਦੇ ਹਨ।