ਪੰਜਾਬ

punjab

ETV Bharat / entertainment

ਆਮਿਰ ਖਾਨ ਦੀ ਲਾਡਲੀ ਇਰਾ ਨੇ ਦਿਖਾਈ ਵਿਆਹ ਦੀ ਅਣਦੇਖੀ ਝਲਕ, ਇੱਕ ਫਰੇਮ 'ਚ ਕੈਦ ਹੋਇਆ ਪੂਰਾ ਪਰਿਵਾਰ - Aamir Khan daughter Ira Khan

Ira Khan-Nupur Sikhare Unseen Pics : ਅਦਾਕਾਰ ਆਮਿਰ ਖਾਨ ਦੀ ਬੇਟੀ ਇਰਾ ਖਾਨ ਨੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਨ੍ਹਾਂ ਦਾ ਪੂਰਾ ਪਰਿਵਾਰ ਇੱਕ ਹੀ ਫਰੇਮ 'ਚ ਖੂਬਸੂਰਤ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।

Etv Bharat
Etv Bharat

By ETV Bharat Entertainment Team

Published : Jan 27, 2024, 2:54 PM IST

ਮੁੰਬਈ (ਬਿਊਰੋ): ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਪਿਆਰੀ ਇਰਾ ਖਾਨ ਨੇ ਉਦੈਪੁਰ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰ ਲਿਆ ਹੈ। ਆਪਣੇ ਵਿਆਹ ਦੇ ਖੂਬਸੂਰਤ ਵੀਡੀਓ ਦੇ ਨਾਲ ਹੀ ਇਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਉਲੇਖਯੋਗ ਹੈ ਕਿ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵਿਆਹ ਦੀਆਂ ਅਣਦੇਖੀਆਂ ਅਤੇ ਬਹੁਤ ਖੂਬਸੂਰਤ ਪਰਿਵਾਰਕ ਤਸਵੀਰਾਂ ਦੀ ਇੱਕ ਲੜੀ ਨੂੰ ਸਾਂਝਾ ਕਰਨ ਤੋਂ ਬਾਅਦ ਇਰਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, 'ਅਸੀਂ ਸਭ ਕੁਝ ਵਧੀਆ ਕੀਤਾ'।

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚੋਂ ਇੱਕ 'ਚ ਇਰਾ-ਨੂਪੁਰ ਪਰਿਵਾਰ ਨਾਲ ਖੁਸ਼ੀ ਦੇ ਪਲ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਉਦੈਪੁਰ ਤੋਂ ਸ਼ੇਅਰ ਕੀਤੀਆਂ ਗਈਆਂ ਵਿਆਹ ਦੀਆਂ ਖੂਬਸੂਰਤ ਤਸਵੀਰਾਂ 'ਚ ਇਰਾ ਅਤੇ ਨੂਪੁਰ ਦਾ ਪੂਰਾ ਪਰਿਵਾਰ ਮੁਸਕਰਾਉਂਦਾ ਹੋਇਆ ਅਤੇ ਖੂਬਸੂਰਤ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਫਰੇਮ ਵਿੱਚ ਇਰਾ ਅਤੇ ਨੂਪੁਰ, ਕਿਰਨ ਰਾਓ, ਆਮਿਰ ਖਾਨ, ਰੀਨਾ ਦੱਤਾ, ਇਰਾ ਦਾ ਛੋਟਾ ਭਰਾ ਆਜ਼ਾਦ ਅਤੇ ਚਚੇਰੀ ਭੈਣ ਚੈਰੀ, ਨੂਪੁਰ ਦੀ ਮਾਂ ਸਭ ਖੁਸ਼-ਖੁਸ਼ ਨਜ਼ਰ ਆ ਰਹੇ ਹਨ।

ਹਨੀਮੂਨ ਮਨਾ ਰਿਹਾ ਹੈ ਜੋੜਾ: ਤਸਵੀਰਾਂ 'ਚ ਆਮਿਰ ਖਾਨ ਦਾ ਪਰਿਵਾਰ ਬਲੈਕ ਆਊਟਫਿਟਸ 'ਚ ਨਜ਼ਰ ਆ ਰਿਹਾ ਹੈ। ਆਮਿਰ ਖਾਨ ਬੇਟੀ ਬਲੈਕ ਟਿਊਬ ਨੇਕ ਡਰੈੱਸ 'ਚ ਨਜ਼ਰ ਆ ਰਹੀ ਹੈ, ਜਦਕਿ ਨੂਪੁਰ ਸ਼ਿਖਰੇ ਕਾਲੇ ਸੂਟ 'ਚ ਨਜ਼ਰੀ ਪੈ ਰਹੇ ਹਨ।

ਉਲੇਖਯੋਗ ਹੈ ਕਿ ਮੁੰਬਈ ਵਿੱਚ ਰਜਿਸਟਰਡ ਵਿਆਹ ਅਤੇ ਰਾਜਸਥਾਨ ਦੇ ਉਦੈਪੁਰ ਵਿੱਚ ਸ਼ਾਨਦਾਰ ਵਿਆਹ ਤੋਂ ਬਾਅਦ ਜੋੜੇ ਨੇ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦਿੱਤਾ, ਜਿਸ ਵਿੱਚ ਸ਼ਾਹਰੁਖ ਖਾਨ-ਗੌਰੀ ਖਾਨ, ਕੰਗਨਾ ਰਣੌਤ ਸਮੇਤ ਫਿਲਮ ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਰਿਸੈਪਸ਼ਨ ਤੋਂ ਬਾਅਦ ਨਵਾਂ ਵਿਆਹਿਆ ਜੋੜਾ ਹੁਣ ਇੰਡੋਨੇਸ਼ੀਆ ਵਿੱਚ ਹਨੀਮੂਨ ਮਨਾ ਰਿਹਾ ਹੈ।

ABOUT THE AUTHOR

...view details