ਪੰਜਾਬ

punjab

ਇਹ ਨੇ 10 ਧੂਮ ਮਚਾਉਣ ਵਾਲੇ ਪੰਜਾਬੀ ਗੀਤ, ਜਿੰਨ੍ਹਾਂ ਨੇ ਹਿੱਟ ਕੀਤੀਆਂ ਬਾਲੀਵੁੱਡ ਫਿਲਮਾਂ, ਲਾਸਟ ਵਾਲਾ ਹੈ ਸਭ ਤੋਂ ਚੱਕਮਾ - Bollywood Remakes of Punjabi Songs

By ETV Bharat Entertainment Team

Published : Aug 29, 2024, 7:05 PM IST

Bollywood Remakes of Punjabi Songs: ਜੇਕਰ ਤੁਸੀਂ ਪੰਜਾਬੀ ਗੀਤਾਂ ਦੇ ਸ਼ੌਂਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਇੱਥੇ ਅਸੀਂ ਅਜਿਹੇ ਪੰਜਾਬੀ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਜਿੰਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਲਈ ਰੀਕ੍ਰਿਏਟ ਕੀਤਾ ਗਿਆ ਹੈ।

Bollywood Remakes of Punjabi Songs
Bollywood Remakes of Punjabi Songs (instagram)

ਚੰਡੀਗੜ੍ਹ:ਕੀ ਤੁਸੀਂ ਵੀ ਸਾਡੇ ਵਾਂਗ ਪੰਜਾਬੀ ਗੀਤਾਂ ਦੇ ਫੈਨ ਹੋ? ਤਾਂ ਇਹ ਖਬਰ ਯਕੀਨਨ ਤੁਹਾਡੇ ਲਈ ਮਜ਼ੇਦਾਰ ਹੋਣ ਜਾ ਰਹੀ ਹੈ, ਕਿਉਂਕਿ ਇੱਥੇ ਅਸੀਂ ਅਜਿਹੇ ਚੁਣਵੇਂ ਪੰਜਾਬੀ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਜਿੰਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਲਈ ਰੀਮੇਕ ਕੀਤਾ ਗਿਆ ਹੈ, ਰੀਮੇਕ ਕਰਨ ਤੋਂ ਬਾਅਦ ਇੰਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਵਿੱਚ ਕਈ ਵੱਡੇ ਪੰਜਾਬੀ ਗਾਇਕਾਂ ਦੇ ਗੀਤ ਸ਼ਾਮਲ ਹਨ।

ਹੌਲੀ ਹੌਲੀ (ਦੇ ਦੇ ਪਿਆਰ ਦੇ): ਗੀਤ 'ਹੌਲੀ ਹੌਲੀ' ਅਸਲ ਵਿੱਚ ਇੰਨੀ ਜਲਦੀ ਬਾਲੀਵੁੱਡ ਵਿੱਚ ਆਇਆ ਕਿ ਅਸੀਂ ਸਾਰੇ ਇੰਨ੍ਹਾਂ ਦੋਵਾਂ ਵਰਜ਼ਨਾਂ ਨੂੰ ਇੱਕੋ ਟਾਈਮ ਸੁਣਿਆ। ਸਾਲ 2018 'ਚ ਪੰਜਾਬੀ ਗਾਇਕ ਗੈਰੀ ਸੰਧੂ ਨੇ 'ਯੇ ਬੇਬੀ' ਨਾਂਅ ਦਾ ਗੀਤ ਰਿਲੀਜ਼ ਕੀਤਾ ਸੀ। ਅਜੇ ਸਾਲ ਵੀ ਖਤਮ ਨਹੀਂ ਹੋਇਆ ਸੀ ਕਿ ਅਜੇ ਦੇਵਗਨ ਅਤੇ ਤੱਬੂ ਦੀ ਫਿਲਮ 'ਦੇ ਦੇ ਪਿਆਰ ਦੇ' 'ਚ 'ਹੌਲੀ ਹੌਲੀ' ਨਾਂਅ ਦਾ ਇਹੀ ਗੀਤ ਆਇਆ ਅਤੇ ਹਿੱਟ ਹੋ ਗਿਆ।

ਮੈਂ ਤੇਰਾ ਬੁਆਏਫ੍ਰੈਂਡ( ਰਾਬਤਾ): 2017 ਵਿੱਚ ਗੀਤ 'ਮੈਂ ਤੇਰਾ ਬੁਆਏਫ੍ਰੈਂਡ' ਸੁਸ਼ਾਂਤ ਸਿੰਘ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਰਾਬਤਾ' ਵਿੱਚ ਵਰਤਿਆ ਗਿਆ ਸੀ। ਜਿਵੇਂ ਹੀ ਇਹ ਗੀਤ ਦੁਨੀਆਂ ਦੇ ਸਾਹਮਣੇ ਆਇਆ, ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ। ਦਰਅਸਲ ਇਹ ਗੀਤ 2015 ਵਿੱਚ ਇੱਕ ਪੰਜਾਬੀ ਗਾਇਕ ਜੇ ਸਟਾਰ ਨੇ 'ਨਾ ਨਾ ਨਾ ਨਾ' ਨਾਮ ਦਾ ਇਹੀ ਗੀਤ ਰਿਲੀਜ਼ ਕੀਤਾ ਸੀ। ਇਹ ਗੀਤ ਯੂ-ਟਿਊਬ 'ਤੇ ਮੌਜੂਦ ਹੈ, ਜਿਸ ਨੂੰ ਕਾਪੀ ਕਰਨ ਲਈ ਜੇ ਸਟਾਰ ਅਤੇ ਉਸ ਦੀ ਕੰਪਨੀ ਨੇ ਟੀ-ਸੀਰੀਜ਼ ਖਿਲਾਫ ਕੇਸ ਦਰਜ ਕਰਵਾਇਆ ਸੀ। ਪਰ ਟੀ-ਸੀਰੀਜ਼ ਨੇ ਇਸ ਦੀ ਬਜਾਏ ਜੇ ਸਟਾਰ ਅਤੇ ਉਸ ਦੀ ਸੰਗੀਤ ਟੀਮ ਦੇ ਖਿਲਾਫ ਕੇਸ ਦਾਇਰ ਕਰ ਦਿੱਤਾ ਹੈ ਕਿ ਇਹ ਗੀਤ ਸਭ ਤੋਂ ਪਹਿਲਾਂ 90 ਦੇ ਦਹਾਕੇ ਵਿੱਚ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ, ਜਿਸ ਦੀ ਨਕਲ ਜੇ ਸਟਾਰ ਨੇ ਕੀਤੀ ਸੀ। ਪ੍ਰਸ਼ੰਸਕਾਂ ਨੂੰ ਗੀਤ ਦੇ ਦੋ ਸ਼ਾਨਦਾਰ ਵਰਜ਼ਨ ਸੁਣਨ ਨੂੰ ਮਿਲੇ।

ਬਣਜਾ ਤੂੰ ਮੇਰੀ ਰਾਣੀ (ਤੁਮਾਰੀ ਸੁਲੂ): ਫਿਲਮ 'ਤੁਮਹਾਰੀ ਸੁਲੂ' ਵਿਦਿਆ ਬਾਲਨ ਅਤੇ ਮਾਨਵ ਕੌਲ ਦੀ ਇੱਕ ਪਿਆਰੀ ਪਰਿਵਾਰਕ ਫਿਲਮ ਹੈ। ਇਸ ਵਿੱਚ ਗੀਤ 'ਬਣਜਾ ਤੂੰ ਮੇਰੀ ਰਾਣੀ' ਦੀ ਵਰਤੋਂ ਇਸ ਫਿਲਮ 'ਚ ਇਸ ਜੋੜੀ ਦੇ ਰੁਮਾਂਸ ਨੂੰ ਦਿਖਾਉਣ ਲਈ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਇਸ ਗੀਤ ਦਾ ਅਸਲੀ ਵਰਜ਼ਨ ਅਤੇ ਬਾਲੀਵੁੱਡ ਵਰਜ਼ਨ ਦੋਵੇਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਗਾਏ ਹਨ।

ਤਾਰੇ ਗਿਣ ਗਿਣ (ਹਿੰਦੀ ਮਾਧਿਅਮ): 90 ਦੇ ਦਹਾਕੇ ਵਿੱਚ ਇਸ ਗਾਣੇ ਨੂੰ ਲਗਭਗ ਹਰ ਪਾਰਟੀ ਅਤੇ ਵਿਆਹ ਵਿੱਚ ਸੁਣਿਆ ਗਿਆ। ਅੱਜ ਵੀ ਇਹ ਗੀਤ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ। ਇਸ ਨੂੰ ਸੁਖਬੀਰ ਅਤੇ ਇਕਾ ਸਿੰਘ ਨੇ ਗਾਇਆ। ਇਸ ਗੀਤ ਨੂੰ 2017 'ਚ ਬਾਲੀਵੁੱਡ ਫਿਲਮ 'ਹਿੰਦੀ ਮੀਡੀਅਮ' 'ਚ ਰੀਕ੍ਰਿਏਟ ਕੀਤਾ ਗਿਆ।

ਸਾਨੂੰ ਇੱਕ ਪਲ ਚੈਨ ਨਾ ਆਵੇ (ਰੇਡ): ਗੀਤ 'ਸਾਨੂੰ ਇੱਕ ਪਲ ਚੈਨ ਨਾ ਆਵੇ' 2017 'ਚ ਰਿਲੀਜ਼ ਹੋਈ ਅਜੇ ਦੇਵਗਨ ਅਤੇ ਸੌਰਭ ਸ਼ੁਕਲਾ ਦੀ ਸ਼ਾਨਦਾਰ ਅਦਾਕਾਰੀ ਵਾਲੀ ਫਿਲਮ 'ਰੇਡ' 'ਚ ਵਰਤਿਆ ਗਿਆ ਸੀ। ਇਸ ਗੀਤ ਨੂੰ ਅਸਲ ਵਿੱਚ ਪਾਕਿਸਤਾਨੀ ਗਾਇਕ ਨੁਸਰਤ ਫਤਿਹ ਅਲੀ ਖਾਨ ਨੇ ਗਾਇਆ ਸੀ।

ਜੀਅ ਵੇ ਸੋਹਣਿਆ ਜੀਅ (ਹੈਰੀ ਮੇਟ ਸੇਜਲ): ਸੂਫੀ ਗੀਤਾਂ ਦੇ ਪ੍ਰਸ਼ੰਸਕਾਂ ਨੇ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਹੈਰੀ ਮੇਟ ਸੇਜਲ' ਦਾ ਖੂਬਸੂਰਤ ਗੀਤ 'ਜੀਅ ਵੇ ਸੋਹਣਿਆ ਜੀਅ' ਜ਼ਰੂਰ ਸੁਣਿਆ ਹੋਵੇਗਾ। ਇਸ ਫਿਲਮ ਲਈ ਇਹ ਗੀਤ ਨੂਰਾਂ ਭੈਣਾਂ ਜੋਤੀ ਅਤੇ ਸੁਲਤਾਨਾ ਨੂਰਾਂ ਨੇ ਗਾਇਆ ਸੀ। ਇਸ ਗੀਤ ਦਾ ਮੂਲ ਰੂਪ ਕਈ ਦਹਾਕੇ ਪਹਿਲਾਂ ਉਨ੍ਹਾਂ ਦੀ ਮਾਂ ਬੀਬੀ ਨੂਰਾਂ ਨੇ ਗਾਇਆ ਸੀ।

ਹਾਈ ਹੀਲ ਉਤੇ ਨੱਚੇ (ਕੀ ਐਂਡ ਕਾ): ਹਨੀ ਸਿੰਘ ਦਾ ਅਸਲੀ ਗੀਤ 'ਹਾਈ ਹੀਲ ਉਤੇ ਨੱਚੇ' ਕਰੀਨਾ ਕਪੂਰ ਅਤੇ ਅਰਜੁਨ ਕਪੂਰ ਦੀ ਰੁਮਾਂਟਿਕ ਫਿਲਮ 'ਕੀ ਐਂਡ ਕਾ' 'ਚ ਵਰਤਿਆ ਗਿਆ ਸੀ। ਇਹ ਦੋਵੇਂ ਵਰਜ਼ਨ ਕਿਸੇ ਨੂੰ ਵੀ ਨੱਚਣ ਲਾ ਦੇਣਗੇ।

ਤੂੰ ਲੌਂਗ ਵੇ ਮੈਂ ਲਾਚੀ (ਲੁਕਾਛਿਪੀ): ਜੇਕਰ ਕਿਸੇ ਪੰਜਾਬੀ ਗੀਤ ਦਾ ਕੋਈ ਬਾਲੀਵੁੱਡ ਵਰਜ਼ਨ ਲੋਕਾਂ ਨੂੰ ਖਾਸ ਪਸੰਦ ਨਹੀਂ ਆਇਆ ਤਾਂ ਉਹ ਇਹ ਹੈ। ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਇਹ ਗੀਤ ਨੀਰੂ ਬਾਜਵਾ ਅਤੇ ਐਮੀ ਵਿਰਕ 'ਤੇ ਫਿਲਮਾਇਆ ਗਿਆ ਹੈ। ਇਸ ਨੂੰ ਮੰਨਤ ਨੂਰ ਨੇ ਗਾਇਆ ਸੀ। ਬਾਲੀਵੁੱਡ ਵਿੱਚ ਇਸਦੀ ਵਰਤੋਂ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਲੁਕਾਛਿਪੀ' ਵਿੱਚ ਕੀਤੀ ਗਈ ਸੀ। ਇਸ ਨਵੇਂ ਵਰਜ਼ਨ ਨੂੰ ਆਵਾਜ਼ ਗਾਇਕਾ ਤੁਲਸੀ ਕੁਮਾਰ ਦਿੱਤੀ ਸੀ।

ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ (ਓਕੇ ਜਾਨੂੰ):ਪਾਕਿਸਤਾਨੀ ਪੰਜਾਬੀ ਸੂਫੀ ਗਾਇਕ ਨੁਸਰਤ ਫਤਿਹ ਅਲੀ ਖਾਨ ਹਮੇਸ਼ਾ ਤੋਂ ਬਾਲੀਵੁੱਡ ਦੇ ਚਹੇਤੇ ਰਹੇ ਹਨ। ਨੁਸਰਤ ਫਤਿਹ ਅਲੀ ਖਾਨ ਦੁਆਰਾ ਗਾਈ ਗਈ ਕੱਵਾਲੀ 'ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ' ਨੂੰ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਕੇ ਜਾਨੂ' ਲਈ ਦੁਬਾਰਾ ਬਣਾਇਆ ਗਿਆ ਸੀ।

ਕਾਲਾ ਚਸ਼ਮਾ (ਵਾਰ ਵਾਰ ਦੇਖੋ):ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਦੀ ਫਿਲਮ 'ਵਾਰ ਵਾਰ ਦੇਖੋ' ਦੇ ਗੀਤ 'ਕਾਲਾ ਚਸ਼ਮਾ' ਸ਼ਾਇਦ ਹੀ ਕਿਸੇ ਨੂੰ ਨਾ ਯਾਦ ਹੋਵੇ, ਇਸ ਗੀਤ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਇਸ ਗੀਤ ਨੂੰ ਇਸ ਫਿਲਮ 'ਚ ਨੇਹਾ ਕੱਕੜ ਅਤੇ ਬਾਦਸ਼ਾਹ ਨੇ ਗਾਇਆ ਹੈ। ਇਸ ਦਾ ਮੂਲ ਗਾਇਕ ਪੰਜਾਬੀ ਕਲਾਕਾਰ ਅਮਰ ਅਰਸ਼ੀ ਸੀ। ਉਸ ਦੀ ਆਵਾਜ਼ ਦੇ ਕੁਝ ਹਿੱਸੇ ਬਾਲੀਵੁੱਡ ਵਰਜ਼ਨ ਵਿੱਚ ਵੀ ਵਰਤੇ ਗਏ ਹਨ।

ਉਲੇਖਯੋਗ ਹੈ ਕਿ ਇਸ ਕਹਾਣੀ ਵਿੱਚ ਅਸੀਂ ਸਿਰਫ਼ ਅਜਿਹੇ ਕੁੱਝ ਹੀ ਪੰਜਾਬੀ ਗੀਤ ਸ਼ਾਮਲ ਕੀਤੇ ਹਨ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਪੰਜਾਬੀ ਗੀਤ ਹਨ, ਜੋ ਆਪਣੇ ਅਸਲੀ ਵਰਜ਼ਨ ਦੇ ਨਾਲ ਨਾਲ ਬਾਲੀਵੁੱਡ ਵਰਜ਼ਨ ਵਿੱਚ ਕਾਫੀ ਹਿੱਟ ਰਹੇ ਹਨ।

ABOUT THE AUTHOR

...view details