ਹੈਦਰਾਬਾਦ:UGC NET ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ। NTA ਨੇ UGC NET ਪ੍ਰੀਖਿਆ ਲਈ ਅਪਲਾਈ ਕਰਨ ਦੀਆਂ ਤਰੀਕਾਂ 'ਚ ਵਾਧਾ ਕਰ ਦਿੱਤਾ ਹੈ। ਜਿਹੜੇ ਉਮੀਦਵਾਰਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ, ਉਹ 19 ਮਈ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਦੱਸ ਦਈਏ ਕਿ ਏਜੰਸੀ ਨੇ ਕੱਲ੍ਹ ਨੋਟਿਸ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਉਮੀਦਵਾਰ ਅਪਲਾਈ ਕਰਨ ਦੀ ਫੀਸ 20 ਮਈ ਦੀ ਰਾਤ 11:59 ਵਜੇ ਤੱਕ ਜਮ੍ਹਾਂ ਕਰਵਾ ਸਕਣਗੇ।
ETV Bharat / education-and-career
UGC NET ਪ੍ਰੀਖਿਆ ਲਈ ਅਪਲਾਈ ਕਰਨ ਦੀਆਂ ਤਰੀਕਾਂ 'ਚ ਹੋਇਆ ਵਾਧਾ, ਹੁਣ ਇਸ ਦਿਨ ਤੱਕ ਕਰ ਸਕੋਗੇ ਰਜਿਸਟਰ - UGC NET 2024
UGC NET 2024: NTA ਨੇ UGC NET ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਇੱਕ ਵਾਰ ਫਿਰ ਅਪਲਾਈ ਕਰਨ ਦੀਆਂ ਤਰੀਕਾਂ 'ਚ ਵਾਧਾ ਕਰ ਦਿੱਤਾ ਹੈ। ਏਜੰਸੀ ਦੁਆਰਾ ਜਾਰੀ ਕੀਤੇ ਨੋਟਿਸ ਅਨੁਸਾਰ, ਹੁਣ ਉਮੀਦਵਾਰ ਇਸ ਪ੍ਰੀਖਿਆ ਲਈ 19 ਮਈ ਤੱਕ ਰਜਿਸਟਰ ਕਰ ਸਕਣਗੇ।
Published : May 16, 2024, 1:42 PM IST
UGC NET ਪ੍ਰੀਖਿਆ ਲਈ ਜ਼ਰੂਰੀ ਤਰੀਕਾਂ:UGC NET ਪ੍ਰੀਖਿਆ ਲਈ ਰਜਿਸਟਰ ਅਤੇ ਫੀਸ ਦਾ ਭੁਗਤਾਨ ਕਰਨ ਵਾਲੇ ਉਮੀਦਵਾਰ ਔਨਲਾਈਨ ਐਪਲੀਕੇਸ਼ਨ 'ਚ ਸੁਧਾਰ 21 ਤੋਂ 23 ਮਈ ਦੀ ਰਾਤ 11:59 ਵਜੇ ਤੱਕ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 15 ਮਈ ਤੱਕ ਸੀ, ਜੋ ਕਿ ਹੁਣ ਵਧਾ ਕੇ 19 ਮਈ ਕਰ ਦਿੱਤੀ ਗਈ ਹੈ।
- CUET UG ਪ੍ਰੀਖਿਆ ਲਈ ਐਡਮਿਟ ਕਾਰਡ ਹੋਏ ਜਾਰੀ, NTA ਨੇ ਅੱਜ ਸ਼ਾਮ ਤੱਕ ਡਾਊਨਲੋਡ ਕਰਨ ਦੀ ਦਿੱਤੀ ਸਲਾਹ - CUET UG 2024
- CBSE ਬੋਰਡ 12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ - CBSE Class 12th Result Declared
- ਸਭ ਤੋਂ ਔਖਾ ਲੱਗਣ ਵਾਲੇ ਵਿਸ਼ੇ 'ਚ ਦਾਨਿਸ਼ ਗਰਗ ਨੇ ਬਣਾ ਦਿੱਤਾ ਵਰਲਡ ਰਿਕਾਰਡ, ਦੇਖੋ ਇਹ ਕੰਮ ਦੀ ਵੀਡੀਓ - World Record In Maths
ਇਸ ਤਰ੍ਹਾਂ ਕਰੋ ਅਪਲਾਈ:ਅਪਲਾਈ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾਓ ਅਤੇ ਫਿਰ ਹੋਮ ਪੇਜ 'ਤੇ ਦਿੱਤੇ ਗਏ ਅਪਲਾਈ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵੇਂ ਪੇਜ਼ 'ਤੇ ਦਿੱਤੇ ਗਏ ਲਿੰਕ ਤੋਂ ਪੋਰਟਲ 'ਤੇ ਉਮੀਦਵਾਰ ਰਜਿਸਟਰ ਕਰ ਸਕਣਗੇ। ਫਿਰ ਸਾਰੀ ਮੰਗੀ ਗਈ ਜਾਣਕਾਰੀ ਨੂੰ ਭਰ ਕੇ ਲੌਗਇਨ ਕਰੋ। ਇਸ ਤਰ੍ਹਾਂ ਪ੍ਰੀਖਿਆ ਲਈ ਅਪਲਾਈ ਕਰਨ ਦੀ ਪ੍ਰੀਕਿਰੀਆਂ ਪੂਰੀ ਹੋ ਜਾਵੇਗੀ।