ਮੁੰਬਈ:ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਫਲੈਟ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 71 ਅੰਕਾਂ ਦੀ ਗਿਰਾਵਟ ਨਾਲ 78,127.16 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.16 ਫੀਸਦੀ ਦੇ ਵਾਧੇ ਨਾਲ 23,746.65 'ਤੇ ਖੁੱਲ੍ਹਿਆ।
ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਡਾ. ਰੈੱਡੀਜ਼ ਲੈਬਜ਼, ਓ.ਐੱਨ.ਜੀ.ਸੀ., ਰਿਲਾਇੰਸ ਇੰਡਸਟਰੀਜ਼, ਮਾਰੂਤੀ ਸੁਜ਼ੂਕੀ, ਟਾਟਾ ਕੰਜ਼ਿਊਮਰ ਦੇ ਸ਼ੇਅਰ ਨਿਫਟੀ 'ਤੇ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਟ੍ਰੇਂਟ, ਸ਼੍ਰੀਰਾਮ ਫਾਈਨਾਂਸ, ਟੈਕ ਮਹਿੰਦਰਾ, ਹਿੰਡਾਲਕੋ, ਜੇ.ਐੱਸ.ਡਬਲਯੂ ਸਟੀਲ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਮੰਗਲਵਾਰ ਦੀ ਮਾਰਕੀਟ
ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬੀਐੱਸਈ 'ਤੇ ਸੈਂਸੈਕਸ 234 ਅੰਕਾਂ ਦੇ ਉਛਾਲ ਨਾਲ 78,199.11 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.33 ਫੀਸਦੀ ਦੇ ਵਾਧੇ ਨਾਲ 23,694.70 'ਤੇ ਬੰਦ ਹੋਇਆ।
ਵਪਾਰ ਦੇ ਦੌਰਾਨ ਚ ਨਿਫਟੀ 'ਤੇ ਓਐਨਜੀਸੀ, ਐਸਬੀਆਈ ਲਾਈਫ ਇੰਸ਼ੋਰੈਂਸ, ਟਾਟਾ ਮੋਟਰਜ਼, ਐਚਡੀਐਫਸੀ ਲਾਈਫ, ਹਿੰਡਾਲਕੋ ਦੇ ਸ਼ੇਅਰ ਚੋਟੀ ਦੇ ਲਾਭ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਸਨ। ਜਦੋਂ ਕਿ ਐਚਸੀਐਲ ਟੈਕ, ਟੀਸੀਐਸ, ਆਈਸ਼ਰ ਮੋਟਰਜ਼, ਟੈਕ ਮਹਿੰਦਰਾ, ਟ੍ਰੈਂਟ ਦੇ ਸ਼ੇਅਰ ਟਾਪ ਹਾਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਸਨ।
ਬੀਐਸਈ ਦਾ ਮਿਡਕੈਪ ਇੰਡੈਕਸ 1 ਫੀਸਦੀ ਅਤੇ ਸਮਾਲਕੈਪ ਇੰਡੈਕਸ 1.7 ਫੀਸਦੀ ਵਧਿਆ ਹੈ। ਆਈਟੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ 'ਚ ਬੰਦ ਹੋਏ, ਜਿਨ੍ਹਾਂ 'ਚ ਆਇਲ ਐਂਡ ਗੈਸ, ਐਨਰਜੀ, ਬੈਂਕ, ਮੈਟਲ ਅਤੇ ਫਾਰਮਾ 0.5-1 ਫੀਸਦੀ ਵਧੇ।
ਅਮਰੀਕੀ ਬਾਜ਼ਾਰਾਂ ਤੋਂ ਸਕਾਰਾਤਮਕ ਗਤੀ ਅਤੇ HMP ਵਾਇਰਸ ਸੰਬੰਧੀ ਕੋਈ ਵੱਡੀ ਘਟਨਾ ਨਾ ਹੋਣ ਕਾਰਨ ਇਸ ਨੇ ਗਤੀ ਪ੍ਰਾਪਤ ਕੀਤੀ।