ਕੁਰੂਕਸ਼ੇਤਰ:ਹਰਿਆਣਾ ਦੇ ਨੌਜਵਾਨ ਨੇ ਕੈਨੇਡਾ ਰਹਿੰਦੀ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਪੂਰੇ ਇਲਾਕੇ 'ਚ ਇਸ ਵਿਆਹ ਦੀ ਕਾਫੀ ਚਰਚਾ ਹੈ। ਇਹ ਵਿਆਹ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਹਰਿਆਣਾ ਦੇ ਨੌਜਵਾਨ ਜਸਮੇਰ ਸਿੰਘ ਦਾ ਕੱਦ 2.5 ਫੁੱਟ ਹੈ ਜਦੋਂ ਕਿ ਉਸ ਦੀ ਪਤਨੀ ਸੁਪ੍ਰੀਤ ਕੌਰ ਦਾ ਕੱਦ 3.5 ਫੁੱਟ ਹੈ। ਦੋਵਾਂ ਦਾ ਵਿਆਹ ਪੰਜਾਬ ਦੇ ਜਲੰਧਰ 'ਚ ਹੋਇਆ ਸੀ। ਜਸਮੇਰ ਨੇ ਉਸ ਦਾ ਪਿੰਡ ਆਉਣ ’ਤੇ ਸਵਾਗਤ ਕੀਤਾ ਹੈ। ਰਿਸੈਪਸ਼ਨ 'ਚ ਡਾਂਸ ਕਰਦੇ ਹੋਏ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਬੇਹੱਦ ਅਨੌਖਾ ਵਿਆਹ (ETV Bharat) ਫੇਸਬੁੱਕ 'ਤੇ ਹੋਈ ਦੋਸਤੀ
ਦਰਅਸਲ ਜਸਮੇਰ ਸਿੰਘ ਦਾ ਵਿਆਹ ਕੈਨੇਡਾ 'ਚ ਰਹਿਣ ਵਾਲੀ ਸੁਪ੍ਰੀਤ ਕੌਰ ਨਾਲ ਹੋਇਆ ਹੈ। ਦੋਵਾਂ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਫੇਸਬੁੱਕ 'ਤੇ ਹੋਈ ਸੀ, ਜਸਮੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਖੁਦ ਨੂੰ ਹਰਿਆਣਾ ਦਾ ਨੌਜਵਾਨ ਦੱਸਿਆ ਹੈ। ਉਹ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਦੇ ਸੋਸ਼ਲ ਮੀਡੀਆ ਫੋਲੋਅਰ ਵੀ ਕਾਫੀ ਹਨ।
ਦੋਵਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ
ਜਸਮੇਰ ਕੁਰੂਕਸ਼ੇਤਰ ਦੇ ਸਰਸਾ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਮੁਲਾਕਾਤ ਕਰੀਬ 2 ਸਾਲ ਪਹਿਲਾਂ ਫੇਸਬੁੱਕ 'ਤੇ ਸੁਪ੍ਰੀਤ ਨਾਲ ਹੋਈ ਸੀ। ਸੁਪ੍ਰੀਤ ਕੈਨੇਡਾ ਵਿੱਚ ਰਹਿ ਰਹੀ ਸੀ, ਜਿੱਥੇ ਉਸ ਨੂੰ ਨਾਗਰਿਕਤਾ ਵੀ ਮਿਲੀ ਹੋਈ ਹੈ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਇਸ ਤੋਂ ਬਾਅਦ ਜਸਮੇਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਏ।
ਜਲੰਧਰ 'ਚ ਹੋਇਆ ਦੋਵਾਂ ਦਾ ਵਿਆਹ
ਦੋਵਾਂ ਵਿਚਾਲੇ ਪਿਆਰ ਹੋਣ ਕਾਰਨ ਸੁਪ੍ਰੀਤ ਕੌਰ ਪਹਿਲਾਂ ਵੀ ਕਈ ਵਾਰ ਜਸਮੇਰ ਨੂੰ ਮਿਲਣ ਲਈ ਭਾਰਤ ਆਈ ਸੀ, ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵੀ ਇਕ-ਦੂਜੇ ਨੂੰ ਮਿਲੇ ਸਨ। ਫਿਰ ਵਿਆਹ ਦੀ ਗੱਲ ਹੋਈ ਹੁਣ ਦੋਵਾਂ ਦੀ ਲਵ ਮੈਰਿਜ ਹੋ ਗਈ ਹੈ, ਜਿਨ੍ਹਾਂ ਦਾ ਵਿਆਹ 9 ਫਰਵਰੀ ਨੂੰ ਜਲੰਧਰ 'ਚ ਹੋਇਆ। ਹਾਲਾਂਕਿ, ਜਦੋਂ ਜਸਮੇਰ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ।
ਦੋਵਾਂ ਦੇ ਵਿਆਹ ਤੋਂ ਬਾਅਦ ਡਾਂਸ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ
ਦੋਵਾਂ ਦੇ ਵਿਆਹ ਤੋਂ ਬਾਅਦ ਡਾਂਸ ਕਰਦੇ ਹੋਏ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋਵੇਂ ਕਾਫੀ ਮਸਤੀ ਦੇ ਮੂਡ 'ਚ ਹਨ। ਇਸ ਦੇ ਨਾਲ ਹੀ ਦੋਹਾਂ ਦੇ ਪਰਿਵਾਰ ਵਾਲੇ ਵੀ ਇਸ ਵਿਆਹ ਤੋਂ ਕਾਫੀ ਖੁਸ਼ ਹਨ।