ਮੁੰਬਈ :ਮਹਾਰਾਸ਼ਟਰ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ। ਇਸ ਸੈਸ਼ਨ ਵਿੱਚ 170 ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇੰਨ੍ਹਾਂ ਵਿਧਾਇਕਾਂ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਆਬੂ ਆਜਮੀ ਨੇ ਸਹੁੰ ਚੁੱਕੀ।ਇਸ ਦੇ ਨਾਲ ਆਬੂ ਆਜਮੀ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਰੋਧੀ ਮਹਾ ਵਿਕਾਸ ਅਘਾੜੀ (ਐਮਵੀਏ) ਦੇ ਨਾਲ ਗਠਜੋੜ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ।
ਅਬੂ ਆਜਮੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਧਵ ਠਾਕਰੇ ਦੀ ਸ਼ਿਵਸੈਨਾ ਦੀ ਕੱਟਰ ਰਾਜਨੀਤੀ ਤੋਂ ਤੰਗ ਆ ਚੁੱਕੇ ਨੇ ਅਤੇ ਮਹਾ ਵਿਕਾਸ ਅਘਾੜੀ ਨੂੰ ਛੱਡਣ ਦਾ ਫੈਸਲਾ ਕਰ ਰਹੇ ਹਨ। ਅਬੂ ਆਜਮੀ ਦਾ ਵਿਕਾਸ ਅਘਾੜੀ ਛੱਡਣ ਦਾ ਫੈਸਲਾ ਮਹਾ ਵਿਕਾਸ ਅਘਾੜੀ ਲਈ ਸਭ ਤੋਂ ਵੱਡਾ ਝਟਕਾ ਮਨਾ ਜਾ ਰਿਹਾ ਹੈ।
ਆਬੂ ਆਜਮੀ ਨੇ ਕੀ ਕਿਹਾ?
ਅਬੂ ਆਜਮੀ ਨੇ ਕਿਹਾ ਕਿ ਇਸ ਚੋਣ ਵਿੱਚ ਮਹਾ ਵਿਕਾਸ ਅਗਾੜੀ ਵਿੱਚ ਕਿਸੇ ਵੀ ਤਰ੍ਹਾਂ ਦਾ ਤਾਲਮੇਲ ਵੇਖਣ ਨੂੰ ਨਹੀਂ ਮਿਲਿਆ। ਕਿਸੇ ਵੀ ਚੋਣ ਸਮੇਂ ਇੱਕਜੁਟਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇਤਾ ਦਾ ਚੋਣ ਲੜ ਰਿਹਾ ਹੈ ਤਾਂ ਸਾਡੇ ਨੇਤਾ-ਉਮੀਦਵਾਰ ਨੂੰ ਮੰਨਿਆ ਜਾਣਾ ਚਾਹੀਦਾ ਹੈ, ਪਰ ਕੋਈ ਵੀ ਸਹਿਮਤ ਨਹੀਂ ਸੀ।
ਮਹਾ ਵਿਕਾਸ ਆਘਾੜੀ ਦੀ ਅਸਫਲਤਾ
ਅਬੂ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਮਹਾ ਵਿਕਾਸ ਆਘਾੜੀ ਦੀ ਹਾਰ ਹੋਈ ਹੈ। ਉਨ੍ਹਾਂ ਨੇ ਕਿਹਾ ਕਿ, "ਵਿਕਾਸ ਮਹਾ ਆਘਾੜੀ ਦੇ ਨੇਤਾ ਇਕ-ਦੂਸਰੇ ਦੇ ਉਮੀਦਵਾਰਾਂ ਦੇ ਮੰਚ 'ਤੇ ਪ੍ਰਚਾਰ ਕਰਨ ਲਈ ਨਹੀਂ ਦਿਖਾਈ ਦਿੰਦੇ। ਇਹ ਤਸਵੀਰ ਬਹੁਤ ਘੱਟ ਦੇਖਣ ਨੂੰ ਮਿਲੀ। ਸੀਟਾਂ ਦੀ ਵੰਡ ਨੂੰ ਲੈ ਕੇ ਤਣਾਅ ਹੀ ਵੇਖਣ ਨੂੰ ਮਿਿਲਆ। ਇਸ ਦਾ ਕਾਰਨ ਮਹਾ ਵਿਕਾਸ ਆਘਾੜੀ ਦੀ ਹਾਰ ਹੋਈ।"