ਨਵੀਂ ਦਿੱਲੀ: ਪੁੰਛ ਵਿੱਚ ਹਵਾਈ ਨਿਗਰਾਨੀ ਦੇ ਦੌਰਾਨ, ਫੌਜ ਨੇ ਆਪਣੇ ਕਾਫਲੇ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੈ। ਭਾਰਤੀ ਹਵਾਈ ਸੈਨਾ ਨੇ ਐਤਵਾਰ ਨੂੰ ਕਾਰਪੋਰਲ ਵਿੱਕੀ ਪਹਾੜੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਵਿੱਕੀ ਸ਼ਨੀਵਾਰ ਸ਼ਾਮ ਨੂੰ ਹੋਏ ਹਮਲੇ 'ਚ ਜ਼ਖਮੀ ਹੋ ਗਿਆ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ।
ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਸੀਐਸਐਸ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਅਤੇ ਭਾਰਤੀ ਹਵਾਈ ਸੈਨਾ ਦੇ ਸਾਰੇ ਕਰਮਚਾਰੀ ਬਹਾਦਰ ਵਿੱਕੀ ਪਹਾੜੇ ਨੂੰ ਸਲਾਮ ਕਰਦੇ ਹਨ। ਜਿੰਨ੍ਹਾਂ ਨੇ ਰਾਸ਼ਟਰ ਦੀ ਸੇਵਾ ਵਿੱਚ ਪੁੱਛ ਸੈਕਟਰ ਵਿੱਚ ਸਰਵਉੱਚ ਬਲਿਦਾਨ ਦਿੱਤਾ। ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਸਾਡੀ ਗਹਿਰੀ ਹਮਦਰਦੀ ਹੈ ਅਤੇ ਪਰਿਵਾਰ ਦੇ ਨਾਲ ਖੜੇ ਹਾਂ।