ਨਵੀਂ ਦਿੱਲੀ: ਆਮ ਆਦਮੀ ਪਾਰਟੀ ਅਤੇ ਕਾਂਗਰਸ ਸ਼ਨੀਵਾਰ ਨੂੰ ਰਾਜਧਾਨੀ 'ਚ ਗਠਜੋੜ ਦੇ ਤਹਿਤ ਸੀਟ ਸ਼ੇਅਰਿੰਗ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ। ਦਿੱਲੀ, ਗੁਜਰਾਤ, ਹਰਿਆਣਾ, ਚੰਡੀਗੜ੍ਹ ਅਤੇ ਗੋਆ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਗਠਜੋੜ ਤਹਿਤ ਚੋਣਾਂ ਲੜਨਗੀਆਂ। ਕਾਂਗਰਸ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ ਅਤੇ ਆਮ ਆਦਮੀ ਪਾਰਟੀ ਕਿਸ ਸੂਬੇ 'ਚ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ ਇਸ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਗਿਆ ਹੈ। ਪੰਜਾਬ ਵਿੱਚ ਦੋਵੇਂ ਪਾਰਟੀਆਂ ਸਾਰੀਆਂ ਸੀਟਾਂ ਉੱਤੇ ਵੱਖਰੀਆਂ-ਵੱਖਰੀਆਂ ਚੋਣਾਂ ਲੜਣਗੀਆਂ।
ਲੋਕ ਸਭਾ ਚੋਣਾਂ 2024: ਕਾਂਗਰਸ ਅਤੇ ਆਮ ਆਦਮੀ ਪਾਰਟੀ ਹੋਏ ਇਕੱਠੇ, ਪੰਜਾਬ ਵਿੱਚ ਦੋਵੇਂ ਪਾਰਟੀਆਂ ਲੜਣਗੀਆਂ ਵੱਖਰੀਆਂ-ਵੱਖਰੀਆਂ ਚੋਣਾਂ - ਸੀਟ ਸ਼ੇਅਰਿੰਗ
AAP Congress seat sharing: ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਦਾ ਐਲਾਨ ਹੋ ਗਿਆ ਹੈ। ਕਾਂਗਰਸ ਅਤੇ 'ਆਪ' ਮਿਲ ਕੇ ਚੋਣਾਂ ਲੜਨਗੇ। ਜਦੋਂ ਪੰਜਾਬ ਵਿੱਚ ਦੋਵੇਂ ਪਾਰਟੀਆਂ ਸਾਰੀਆਂ ਸੀਟਾਂ ਉੱਤੇ ਵੱਖਰੀਆਂ-ਵੱਖਰੀਆਂ ਚੋਣਾਂ ਲੜਣਗੀਆਂ।
Published : Feb 24, 2024, 11:24 AM IST
|Updated : Feb 24, 2024, 12:19 PM IST
ਕਾਂਗਰਸ ਅਤੇ 'ਆਪ' ਨੇ ਦਿੱਲੀ, ਗੁਜਰਾਤ, ਹਰਿਆਣਾ, ਚੰਡੀਗੜ੍ਹ ਅਤੇ ਗੋਆ 'ਚ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਹੈ।
- ਦਿੱਲੀ (7 ਸੀਟਾਂ) 'ਚ ਕਾਂਗਰਸ 3 ਅਤੇ 'ਆਪ' 4 'ਤੇ ਚੋਣ ਲੜੇਗੀ।
- ਗੁਜਰਾਤ (26 ਸੀਟਾਂ) 'ਚ ਕਾਂਗਰਸ 24 ਅਤੇ 'ਆਪ' 2 'ਤੇ (ਭਰੂਚ ਅਤੇ ਭਾਵਨਗਰ) 'ਤੇ ਚੋਣ ਲੜੇਗੀ।
- ਹਰਿਆਣਾ (10) 'ਚ ਕਾਂਗਰਸ 9 ਅਤੇ 'ਆਪ' 1 (ਕੁਰੂਕਸ਼ੇਤਰ) 'ਤੇ ਚੋਣ ਲੜੇਗੀ।
- ਚੰਡੀਗੜ੍ਹ 'ਚ ਕਾਂਗਰਸ ਇਕਲੌਤੀ ਸੀਟ 'ਤੇ ਚੋਣ ਲੜੇਗੀ।
- ਗੋਆ 'ਚ ਕਾਂਗਰਸ ਦੋਵੇਂ ਸੀਟਾਂ 'ਤੇ ਚੋਣ ਲੜੇਗੀ।
ਪੰਜਾਬ ਵਿੱਚ ਦੋਵੇਂ ਪਾਰਟੀਆਂ ਲੜਣਗੀਆਂ ਵੱਖਰੀਆਂ-ਵੱਖਰੀਆਂ ਚੋਣਾਂ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਾਂਗਰਸ ਅਤੇ 'ਆਪ' ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ। 'ਆਪ' ਅਤੇ ਕਾਂਗਰਸ ਸਾਰੀਆਂ ਸੀਟਾਂ 'ਤੇ ਵੱਖਰੇ ਤੌਰ 'ਤੇ ਚੋਣ ਲੜਨਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ 10 ਫਰਵਰੀ ਨੂੰ ਪੰਜਾਬ ਵਿੱਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ 21 ਫਰਵਰੀ ਨੂੰ ਕਿਹਾ ਸੀ- ਪੰਜਾਬ 'ਚ ਇਕੱਲੇ ਲੜਨ ਦਾ ਫੈਸਲਾ ਜਿੱਤਣ ਲਈ ਲਿਆ ਗਿਆ ਹੈ।