ਪੰਜਾਬ

punjab

ETV Bharat / bharat

ਕਾਸ਼ੀਪੁਰ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ; ਪਿਤਾ ਨੇ 5 ਸਾਲਾ ਬੱਚੀ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਮਾਸੂਮ ਦੀ ਮੌਤ - Kashipur Girl Murder Case

Kashipur Girl Murder Case: ਉੱਤਰਾਖੰਡ ਦੇ ਕਾਸ਼ੀਪੁਰ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਤਾ ਨੇ ਗੁੱਸੇ 'ਚ ਆ ਕੇ ਪੰਜ ਸਾਲ ਦੀ ਬੇਟੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਹਸਪਤਾਲ ਤੋਂ ਆਪਣੇ ਕਬਜੇ ਵਿੱਚ ਲੈ ਲਿਆ ਹੈ।

Kashipur Girl Murder Case
Kashipur Girl Murder Case

By ETV Bharat Punjabi Team

Published : Mar 19, 2024, 2:14 PM IST

ਕਾਸ਼ੀਪੁਰ/ ਉੱਤਰਾਖੰਡ: ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਤਾ ਨੇ ਹੀ ਆਪਣੀ ਪੰਜ ਸਾਲ ਦੀ ਮਾਸੂਮ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸੇ ਘਰੇਲੂ ਝਗੜੇ ਤੋਂ ਗੁੱਸੇ 'ਚ ਆ ਕੇ ਪਿਤਾ ਨੇ ਆਪਣੀ 5 ਸਾਲ ਦੀ ਬੇਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਪਿਤਾ ਪੁਲਿਸ ਹਿਰਾਸਤ 'ਚ ਹੈ।

ਕੀ ਹੈ ਪੂਰਾ ਮਾਮਲਾ: ਜਾਣਕਾਰੀ ਮੁਤਾਬਕ ਮਾਮਲਾ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ ਸ਼ਹਿਰ ਦਾ ਹੈ। ਘਟਨਾ ਸੋਮਵਾਰ 18 ਮਾਰਚ ਦੀ ਦੁਪਹਿਰ ਦੀ ਦੱਸੀ ਜਾ ਰਹੀ ਹੈ। ਕਾਸ਼ੀਪੁਰ ਦੀ ਹਨੂੰਮਾਨ ਕਲੋਨੀ 'ਚ ਰਹਿਣ ਵਾਲੇ ਨੰਨੇ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਘਰ 'ਚ ਲੜਾਈ ਹੋ ਗਈ ਅਤੇ ਉਸ ਨੇ ਆਪਣਾ ਗੁੱਸਾ ਪੰਜ ਸਾਲ ਦੀ ਮਾਸੂਮ ਬੱਚੀ 'ਤੇ ਕੱਢ ਦਿੱਤਾ।

ਦੋਸ਼ ਹੈ ਕਿ ਨੰਨੇ ਸਿੰਘ ਨੇ ਗੁੱਸੇ 'ਚ ਆ ਕੇ ਪੰਜ ਸਾਲ ਦੀ ਯੋਗਿਤਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਯੋਗਿਤਾ ਗੰਭੀਰ ਜ਼ਖਮੀ ਹੋ ਗਈ। ਪਰਿਵਾਰ ਵਾਲੇ ਤੁਰੰਤ ਯੋਗਿਤਾ ਨੂੰ ਕਾਸ਼ੀਪੁਰ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਯੋਗਿਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਾਖਲ ਕਰਵਾਇਆ। ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਯੋਗਿਤਾ ਨੂੰ ਨਹੀਂ ਬਚਾ ਸਕੇ ਅਤੇ ਸੋਮਵਾਰ ਦੇਰ ਰਾਤ ਯੋਗਿਤਾ ਦੀ ਮੌਤ ਹੋ ਗਈ।

ਮੁਲਜ਼ਮ ਦੀ ਦਿਮਾਗੀ ਹਾਲਤ ਖਰਾਬ:ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਸੀਓ ਸੀਟੀ ਕਾਸ਼ੀਪੁਰ ਅਨੁਸ਼ਾ ਬਡੋਲਾ ਨੇ ਦੱਸਿਆ ਕਿ ਗੁੱਸੇ ਵਿੱਚ ਆ ਕੇ ਪਿਤਾ ਨੇ ਆਪਣੀ 5 ਸਾਲਾ ਬੇਟੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੰਚਨਾਮਾ ਪੂਰਾ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਤਾ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ।

ABOUT THE AUTHOR

...view details