ਉੱਤਰਾ ਕੰਨੜ:ਕਰਨਾਟਕ ਵਿੱਚ ਇੱਕ ਗੁਬਾਰੇ ਨੇ 13 ਸਾਲਾ ਲੜਕੇ ਦੀ ਜਾਨ ਲੈ ਲਈ। ਮਾਮਲਾ ਉੱਤਰਾ ਕੰਨੜ ਜ਼ਿਲ੍ਹੇ ਦੇ ਹਲਿਆਲ ਤਾਲੁਕ ਦੇ ਪਿੰਡ ਜੋਗਨਕੋੱਪਾ ਦਾ ਹੈ। ਖਬਰਾਂ ਮੁਤਾਬਕ ਪਿੰਡ ਜੋਗਨਕੋੱਪਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ 7ਵੀਂ ਜਮਾਤ ਦਾ ਵਿਦਿਆਰਥੀ ਨਵੀਨ ਨਰਾਇਣ ਬੇਲਗਾਮਵਾਕਰ ਐਤਵਾਰ ਨੂੰ ਘਰ 'ਚ ਗੁਬਾਰਿਆਂ ਨਾਲ ਖੇਡ ਰਿਹਾ ਸੀ।
ਗੁਬਾਰਾ ਫੁਲਾਉਂਦੇ ਸਮੇਂ ਗਲੇ 'ਚ ਫਸਿਆ
ਘਰ 'ਚ ਗੁਬਾਰਾ ਫੁਲਾਉਂਦੇ ਸਮੇਂ ਲੜਕੇ ਦੇ ਮੂੰਹ 'ਚ ਜਾ ਕੇ ਗਲੇ 'ਚ ਫਸ ਗਿਆ। ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲੀ, ਤਾਂ ਉਹ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਬੱਚੇ ਦੇ ਗਲੇ 'ਚ ਫ਼ਸਿਆ ਗੁਬਾਰਾ ਕੱਢ ਦਿੱਤਾ, ਪਰ ਬੱਚੇ ਦੀ ਮੌਤ ਹੋ ਗਈ।