ਕੇਰਲ/ਕੋਟਾਯਮ: ਹੈਦਰਾਬਾਦ ਤੋਂ ਸੈਲਾਨੀਆਂ ਦਾ ਇੱਕ ਸਮੂਹ ਕੇਰਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੂਰਾ ਸਮੂਹ ਵਾਲ-ਵਾਲ ਬਚ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੈਲਾਨੀ ਗੂਗਲ ਮੈਪ ਦੀ ਮਦਦ ਨਾਲ ਘੁੰਮਣ ਜਾ ਰਹੇ ਸਨ। ਇਸ ਦੌਰਾਨ ਉਹ ਗਲਤੀ ਨਾਲ ਉਸ ਸੜਕ ਵੱਲ ਚਲੇ ਗਏ ਜੋ ਕਿ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਸੀ ਅਤੇ ਰਾਤ ਹੋਣ ਕਾਰਨ ਸੈਲਾਨੀਆਂ ਨੂੰ ਪਤਾ ਹੀ ਨਹੀਂ ਲੱਗਾ ਕਿ ਸੜਕ ਪਾਣੀ ਵਿਚ ਡੁੱਬੀ ਹੋਈ ਹੈ। ਇਸ ਤਰ੍ਹਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਕੇਰਲ ਨੇੜੇ ਪਾਣੀ ਨਾਲ ਭਰੀ ਨਦੀ:ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਸੈਲਾਨੀ ਅਲਾਪੁਝਾ ਵੱਲ ਜਾ ਰਹੇ ਸਨ।ਇਸ ਦੋਰਾਨ ਸੈਲਾਨੀ ਕੇਰਲ ਜ਼ਿਲੇ ਦੇ ਕੁਰੁਪੰਥਾਰਾ ਨੇੜੇ ਪਾਣੀ ਨਾਲ ਭਰੀ ਨਦੀ ਵੱਲ ਚਲੇ ਗਏ। ਇਸ ਮੌਕੇ ਜਦੋਂ ਉਹਨਾਂ ਨੇ ਨੇਵੀਗੇਟ ਕਰਨ ਲਈ ਗੂਗਲ ਮੈਪ ਦੀ ਵਰਤੋਂ ਕੀਤੀ ਤਾਂ ਉਹਨਾ ਨਾਲ ਹਾਦਸਾ ਵਾਪਰ ਗਿਆ। ਹਾਦਸੇ ਦਾ ਸ਼ਿਕਾਰ ਹੋਏ ਸੈਲਾਨੀਆਂ ਵਿੱਚ ਇੱਕ ਔਰਤ ਸਮੇਤ ਚਾਰ ਮੈਂਬਰ ਸ਼ਾਮਲ ਸਨ।
ਨੇੜੇ ਦੀ ਨਦੀ ਵੀ ਤੇਜ਼ ਸੀ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਲਾਨੀਆਂ ਨੇ ਦੱਸਿਆ ਕਿ ਜਿਸ ਸੜਕ 'ਤੇ ਉਹ ਸਫਰ ਕਰ ਰਹੇ ਸਨ, ਉਹ ਭਾਰੀ ਮੀਂਹ ਕਾਰਨ ਪਾਣੀ ਵਿੱਚ ਡੁੱਬ ਗਈ ਸੀ, ਇਨਾਂ ਹੀ ਨਹੀਂ ਨੇੜੇ ਦੀ ਨਦੀ ਵਿੱਚ ਵਹਾਅ ਵੀ ਤੇਜ਼ ਸੀ। ਉਹਨਾਂ ਕਿਹਾ ਕਿ ਕਿਉਂਕਿ ਅਸੀਂ ਇਸ ਖੇਤਰ ਤੋਂ ਅਣਜਾਣ ਸੀ। ਇਸ ਲਈ ਉਹ ਗੂਗਲ ਮੈਪ ਦੀ ਵਰਤੋਂ ਕਰਕੇ ਸਿੱਧੇ ਪਾਣੀ ਦੀ ਧਾਰਾ 'ਤੇ ਚਲੇ ਗਏ। ਇਤਫ਼ਾਕ ਨਾਲ ਪੁਲਿਸ ਦੀ ਗਸ਼ਤ ਟੀਮ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਦਾ ਪਤਾ ਲੱਗ ਗਿਆ। ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਪਾਣੀ ਵਿੱਚ ਫਸਿਆਂ ਨੂੰ ਬੜੀ ਮੁਸ਼ਕਿਲ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦੌਰਾਨ ਉਸ ਦੀ ਗੱਡੀ ਪਾਣੀ 'ਚ ਡੁੱਬ ਗਈ।
ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ : ਕਦੂਥੁਰਥੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, "ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।" ਕੇਰਲ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਅਕਤੂਬਰ ਵਿੱਚ ਦੋ ਨੌਜਵਾਨ ਡਾਕਟਰਾਂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਕਥਿਤ ਤੌਰ 'ਤੇ ਦੋਵੇਂ ਗੂਗਲ ਮੈਪਸ ਨੂੰ ਫਾਲੋ ਕਰ ਰਹੇ ਸਨ। ਗੂਗਲ ਮੈਪ 'ਤੇ ਚੱਲਦੇ ਹੋਏ ਉਨ੍ਹਾਂ ਦੀ ਕਾਰ ਨਦੀ 'ਚ ਜਾ ਡਿੱਗੀ। ਇਸ ਘਟਨਾ ਤੋਂ ਬਾਅਦ ਕੇਰਲ ਪੁਲਿਸ ਨੇ ਮਾਨਸੂਨ ਸੀਜ਼ਨ ਦੌਰਾਨ ਟੈਕਨਾਲੋਜੀ ਦੀ ਵਰਤੋਂ ਵਿੱਚ ਸਾਵਧਾਨ ਰਹਿਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।