ਸਤਾਰਾ (ਮਹਾਰਾਸ਼ਟਰ) :ਸੈਲਫੀ ਲੈਂਦੇ ਸਮੇਂ ਇਕ ਲੜਕੀ ਨੇ ਆਪਣੀ ਜਾਨ ਖਤਰੇ 'ਚ ਪਾ ਦਿੱਤੀ। ਹਾਲਾਂਕਿ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬਚਾਅ ਟੀਮ ਉਸ ਨੂੰ ਬਚਾਉਣ 'ਚ ਸਫਲ ਰਹੀ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਸ਼ਾਮ 5.30 ਵਜੇ ਸੱਜਣਗੜ੍ਹ-ਠੋਸੇਘਰ ਰੋਡ 'ਤੇ ਬੋਰਨ ਘਾਟ 'ਤੇ ਬਾਂਦਰ ਪੁਆਇੰਟ 'ਤੇ ਸੈਲਫੀ ਲੈਂਦੇ ਸਮੇਂ ਇਕ ਲੜਕੀ ਫਿਸਲ ਕੇ 100 ਫੁੱਟ ਖਾਈ 'ਚ ਡਿੱਗ ਗਈ।
ਬੱਚੀ ਦਰਦ ਨਾਲ ਚੀਕ ਰਹੀ : ਬੱਚੀ ਦੇ ਖਾਈ 'ਚ ਡਿੱਗਣ ਦੀ ਸੂਚਨਾ ਮਿਲਣ 'ਤੇ ਤੋਸ਼ੇਘਰ ਜੰਗਲਾਤ ਪ੍ਰਬੰਧਨ ਕਮੇਟੀ, ਸਤਾਰਾ ਦਿਹਾਤੀ ਪੁਲਸ ਅਤੇ ਬਚਾਅ ਟੀਮ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਬਚਾਅ ਟੀਮ ਦੇ ਮੈਂਬਰ ਨੇ ਰੱਸੀ ਦੀ ਮਦਦ ਨਾਲ ਬੱਚੀ ਨੂੰ ਹੇਠਾਂ ਤੋਂ ਉੱਪਰ ਵੱਲ ਖਿੱਚਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਚਾਅ ਮੁਹਿੰਮ ਦੌਰਾਨ ਬੱਚੀ ਦਰਦ ਨਾਲ ਚੀਕ ਰਹੀ ਸੀ। ਬੱਚੀ ਦੇ ਬਾਹਰ ਆਉਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।