ਹੈਦਰਾਬਾਦ ਡੈਸਕ: ਚੈਤਰ ਨਵਰਾਤਰੀ 09 ਅਪ੍ਰੈਲ 2024 ਨੂੰ ਸ਼ੁਰੂ ਹੋ ਗਈ ਹੈ ਅਤੇ ਨਵਰਾਤਰੀ ਦਾ ਨੌਵਾਂ ਜਾਂ ਆਖਰੀ ਦਿਨ ਬੁੱਧਵਾਰ 17 ਅਪ੍ਰੈਲ 2024 ਨੂੰ ਹੈ। ਇਸ ਦਿਨ ਰਾਮ ਨੌਮੀ ਵੀ ਆਉਂਦੀ ਹੈ। ਨਵਰਾਤਰੀ ਦੇ ਆਖਰੀ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਵੇਗੀ, ਕਿਉਂਕਿ ਨਵਰਾਤਰੀ ਦੇ ਨੌਵੇਂ ਦਿਨ ਦੀ ਦੇਵੀ ਮਾਤਾ ਸਿੱਧੀਦਾਤਰੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀ ਸਫਲਤਾ ਮਿਲਦੀ ਹੈ। ਮਾਰਕੰਡੇਯ ਪੁਰਾਣ ਵਿੱਚ ਅੱਠ ਸਿੱਧੀਆਂ ਅਤੇ ਬ੍ਰਹਮਵੈਵਰਤ ਪੁਰਾਣ ਵਿੱਚ ਅਠਾਰਾਂ ਦਾ ਵਰਣਨ ਕੀਤਾ ਗਿਆ ਹੈ। ਇਸ ਦਿਨ ਕੰਜਕ ਪੂਜਨ ਵੀ ਕੀਤਾ ਜਾਂਦਾ ਹੈ।
ਪੂਜਾ ਲਈ ਸ਼ੁੱਭ ਸਮਾਂ :ਪੰਚਾਂਗ ਦੇ ਅਨੁਸਾਰ, ਚੈਤਰ ਨਵਰਾਤਰੀ ਦੀ ਨਵਮੀ ਤਿਥੀ 16 ਅਪ੍ਰੈਲ ਨੂੰ ਦੁਪਹਿਰ 01:23 ਵਜੇ ਸ਼ੁਰੂ ਹੋਈ ਹੈ ਅਤੇ 17 ਅਪ੍ਰੈਲ ਨੂੰ ਦੁਪਹਿਰ 03:14 ਵਜੇ ਸਮਾਪਤ ਹੋਵੇਗੀ। ਅਜਿਹੇ 'ਚ 17 ਅਪ੍ਰੈਲ ਨੂੰ ਮਹਾਨਵਮੀ ਮਨਾਈ ਜਾਵੇਗੀ।
ਨਵਮੀ 2024 ਕੰਨਿਆ ਪੂਜਨ ਦਾ ਸਮਾਂ: ਕੰਨਿਆ ਪੂਜਾ ਦਾ ਸ਼ੁਭ ਸਮਾਂ 17 ਅਪ੍ਰੈਲ ਨੂੰ ਸਵੇਰੇ 06:27 ਤੋਂ ਸਵੇਰੇ 07:51 ਤੱਕ ਹੈ, ਜਦਕਿ ਤੁਸੀਂ ਕੰਨਿਆ ਪੂਜਾ ਸਵੇਰੇ 01:30 ਤੋਂ ਦੁਪਹਿਰ 02:55 ਤੱਕ ਕਰ ਸਕਦੇ ਹੋ।
ਪੂਜਾ ਦਾ ਮਹੱਤਵ: ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਲਈ ਨਵਰਾਤਰੀ ਦਾ ਸਮਾਂ ਸਭ ਤੋਂ ਮਹੱਤਵਪੂਰਨ ਹੈ। ਜੋ ਸ਼ਰਧਾਲੂ ਨਵਰਾਤਰੀ ਦੇ ਇਨ੍ਹਾਂ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਰੀ ਸ਼ਰਧਾ ਨਾਲ ਪੂਜਾ ਕਰਦਾ ਹੈ, ਉਹ ਚਾਰੇ ਪੁਰਸ਼ਾਰਥ (ਧਰਮ, ਅਰਥ, ਕਾਮ ਅਤੇ ਮੋਕਸ਼) ਦੀ ਪ੍ਰਾਪਤੀ ਕਰਦਾ ਹੈ।