ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਉਠਾਏ ਹਨ ਅਤੇ ਪੁੱਛਿਆ ਹੈ ਕਿ ਕੀ ਆਰਐਸਐਸ ਇਨ੍ਹਾਂ ਗਤੀਵਿਧੀਆਂ ਦਾ ਸਮਰਥਨ ਕਰਦੀ ਹੈ?
ਮੋਹਨ ਭਾਗਵਤ ਤੋਂ ਮੰਗਿਆ ਜਵਾਬ:
- 1. ਕੇਜਰੀਵਾਲ ਨੇ ਪੁੱਛਿਆ, "ਬੀਜੇਪੀ ਨੇ ਅਤੀਤ ਵਿੱਚ ਜੋ ਵੀ ਗਲਤ ਕੀਤਾ ਕੀ ਆਰਐਸਐਸ ਸਮਰਥਨ ਕਰਦਾ ਹੈ?"
2. ਇਲਜ਼ਾਮ ਹੈ ਕਿ ਭਾਜਪਾ ਨੇਤਾ ਖੁੱਲ੍ਹੇਆਮ ਪੈਸੇ ਵੰਡ ਰਹੇ ਹਨ। ਇਸ 'ਤੇ ਉਨ੍ਹਾਂ ਸਵਾਲ ਕੀਤਾ ਕਿ ਕੀ ਆਰਐਸਐਸ ਵੋਟ ਖਰੀਦਣ ਦਾ ਸਮਰਥਨ ਕਰਦਾ ਹੈ?
3. ਕੇਜਰੀਵਾਲ ਨੇ ਕਿਹਾ ਕਿ ਦਲਿਤਾਂ ਅਤੇ ਪੂਰਵਾਂਚਲੀਆਂ ਦੀਆਂ ਵੋਟਾਂ ਵੱਡੇ ਪੱਧਰ 'ਤੇ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਆਰਐਸਐਸ ਨੂੰ ਲੱਗਦਾ ਹੈ ਕਿ ਇਹ ਲੋਕਤੰਤਰ ਲਈ ਚੰਗਾ ਹੈ?
4. ਕੇਜਰੀਵਾਲ ਨੇ ਪੁੱਛਿਆ, "ਕੀ RSS ਨਹੀਂ ਸੋਚਦੀ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ?"