ਬਠਿੰਡਾ:ਪਾਣੀ ਦੀ ਘੱਟ ਖਪਤ ਨਾਲ ਤਿਆਰ ਹੋਣ ਵਾਲੀ ਝੋਨੇ ਦੀ ਪੀਆਰ 126 ਕਿਸਮ ਹੁਣ ਕਿਸਾਨਾਂ ਆੜਤੀਆਂ ਅਤੇ ਸੈਲਰ ਮਾਲਕਾਂ ਲਈ ਸਿਰ ਦਰਦ ਬਣਦੀ ਨਜ਼ਰ ਆ ਰਹੀ ਹੈ। ਪੀਆਰ 126 ਕਿਸਮ ਦਾ ਵੱਧ ਤੋਂ ਵੱਧ ਝੋਨਾ ਲਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ। ਉਥੇ ਹੀ ਇਸ ਝੋਨੇ ਦੀ ਵਰਾਇਟੀ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਨਤਾ ਦਿੱਤੀ ਗਈ ਸੀ। ਆਖਰ ਕਿਉਂ ਕਿਸਾਨ, ਆੜ੍ਹਤੀਆ ਤੇ ਸ਼ੈਲਰ ਮਾਲਿਕ ਪੀਆਰ 126 ਝੋਨੇ ਦੀ ਫਸਲ ਨੂੰ ਲੈ ਕੇ ਪਰੇਸ਼ਾਨ ਹਨ।
ਇਸ ਦਾ ਕਾਰਨ ਜਾਨਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਰਾਇਣ ਗਰਗ ਨੇ ਦੱਸਿਆ ਕਿ ਸਰਕਾਰ ਵੱਲੋਂ ਪਾਣੀ ਦੀ ਬਚਤ ਨੂੰ ਲੈ ਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਪੀਆਰ 126 ਲਾਉਣ ਦੀ ਅਪੀਲ ਕੀਤੀ ਗਈ ਸੀ ਸੂਬੇ ਭਰ ਵਿੱਚ ਇਸ ਪੀਆਰ 126 ਨੂੰ ਲੈ ਕੇ ਕਿਸਾਨਾਂ ਨੂੰ ਜਿੱਥੇ ਜਾਗਰੂਕ ਕੀਤਾ ਗਿਆ। ਉੱਥੇ ਹੀ ਵੱਡੀ ਪੱਧਰ 'ਤੇ ਕਿਸਾਨਾਂ ਵੱਲੋਂ ਇਹ ਵਰਾਇਟੀ ਲਗਾਈ ਗਈ ਪਰ ਹੁਣ ਸਮੱਸਿਆ ਇਹ ਵੱਡੀ ਖੜੀ ਹੋ ਰਹੀ ਹੈ ਕਿ ਪੀਆਰ 126 ਦੇ ਵਿੱਚ ਚੌਲ ਦੀ ਸਭ ਤੋਂ ਵੱਧ ਟੁੱਟ ਸਾਹਮਣੇ ਆ ਰਹੀ ਹੈ। ਜਿਸ ਕਾਰਨ ਕਿਸਾਨ ਆੜਤੀਆ ਤੇ ਸ਼ੈਲਰ ਮਾਲਕ ਪਰੇਸ਼ਾਨ ਹਨ। ਕਿਉਂਕਿ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਇੱਕ ਕੁਇੰਟਲ ਝੋਨੇ ਵਿੱਚੋਂ ਸੈਲਰ ਮਾਲਕਾਂ ਵੱਲੋਂ 67 ਕਿੱਲੋ ਚਾਵਲ ਸਰਕਾਰ ਨੂੰ ਵਾਪਸ ਕਰਨਾ ਹੁੰਦਾ ਹੈ। ਪਰ, ਪੀਆਰ 126 ਵਰਾਇਟੀ ਵਿੱਚੋਂ ਇੱਕ ਕੁਇੰਟਲ ਝੋਨੇ ਵਿੱਚੋਂ ਮਾਤਰ 60 ਤੋਂ 62 ਕਿਲੋ ਹੀ ਚਾਵਲ ਨਿਕਲ ਦਾ ਹੈ। ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਪ੍ਰਤੀ ਕੁਇੰਟਲ ਵੱਡਾ ਨੁਕਸਾਨ ਝੱਲਣਾ ਪਵੇਗਾ। ਇਸ ਦੇ ਨੁਕਸਾਨ ਦੇ ਚਲਦਿਆਂ ਸੈਲਰ ਮਾਲਕਾਂ ਵੱਲੋਂ ਪੀਆਰ 126 ਨੂੰ ਖਰੀਦਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।