ਪੱਟੀ ’ਚ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ - ਪੱਟੀ ਪੁਲਿਸ
🎬 Watch Now: Feature Video
ਟੀ:ਪੱਟੀ ਸ਼ਹਿਰ ਵਿਚ ਬੁਲਟ ਮੋਟਰਸਾਈਕਲ ਦੀ ਏਜੰਸੀ (bullet motor cycle agency) ਚਲਾਉਣ ਵਾਲੇ ਗੁਰਸਿਮਰਨ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ (youth shoot himself)। ਮੌਕੇ 'ਤੇ ਪਹੁੰਚੀ ਪੱਟੀ ਪੁਲਿਸ (patti police) ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਦੀ ਮਾਰਚਰੀ ਵਿੱਚ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸਿਮਰਨ ਸਿੰਘ ਪੁੱਤਰ ਸੁਰਿੰਦਰ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਸੀ, ਪੱਟੀ ਵਿਖੇ ਬੁਲਟ ਮੋਟਰਸਾਈਕਲ ਦੀ ਏਜੰਸੀ ਚਲਾਉਂਦਾ ਸੀ। ਅੱਜ ਦੇਰ ਸ਼ਾਮ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਗੰਭੀਰ ਜ਼ਖ਼ਮੀ ਹੋਏ ਗੁਰਸਿਮਰਨ ਸਿੰਘ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ।
Last Updated : Feb 3, 2023, 8:17 PM IST