ਲੁਧਿਆਣਾ 'ਚ 12 ਤੋਂ 14 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੀ ਸ਼ੁਰੂਆਤ
🎬 Watch Now: Feature Video
ਲੁਧਿਆਣਾ: ਹੁਣ ਵੱਡਿਆਂ ਤੋਂ ਬਾਅਦ ਬੱਚਿਆਂ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ। ਲੁਧਿਆਣਾ 'ਚ 12 ਤੋਂ 14 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਦੀ ਸ਼ੁਰੂਆਤ ਹੋ ਗਈ ਹੈ। ਪਹਿਲੇ ਦਿਨ ਟੀਕਾਕਰਨ ਕਰਵਾਉਣ ਲਈ ਬੱਚੇ ਘੱਟ ਗਿਣਤੀ 'ਚ ਪਹੁੰਚੇ ਹਨ। ਇਸ ਮੌਕੇ ਤੇ ਬੋਲਦਿਆਂ ਏ ਐਨ ਐਮ ਦਵਿੰਦਰ ਕੌਰ ਨੇ ਕਿਹਾ ਕਿ ਵੱਡਿਆਂ ਦੇ ਟੀਕਾਕਰਨ ਤੋਂ ਬਾਅਦ ਲੁਧਿਆਣਾ ਵਿੱਚ 12 ਤੋਂ 14 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿਚ ਉਤਸ਼ਾਹ ਹੈ ਪਰ ਪੇਪਰਾਂ ਕਾਰਨ ਬੱਚੇ ਘੱਟ ਗਿਣਤੀ ਵਿੱਚ ਪਹੁੰਚੇ ਹਨ । ਉਨ੍ਹਾਂ ਦੱਸਿਆ ਕਿ ਬੱਚੇ ਟੀਕਾਕਰਨ ਤੋਂ ਬਾਅਦ ਠੀਕ ਠਾਕ ਹਨ।
Last Updated : Feb 3, 2023, 8:19 PM IST