ਨਕਲੀ ਅਧਾਰ ਕਾਰਡ ਬਣਾ ਜ਼ਮਾਨਤਾਂ ਦਵਾਉਣ ਵਾਲੇ ਦੋ ਕਾਬੂ - ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤਾ
🎬 Watch Now: Feature Video
ਅੰਮ੍ਰਿਤਸਰ: ਨਕਲੀ ਅਧਾਰ ਕਾਰਡ ਬਣਾ ਕੇ ਜ਼ਮਾਨਤਾਂ ਦਵਾਉਣ ਵਾਲੇ ਦੋ ਲੋਕਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਉਰਫ ਰਾਜੂ ਅਤੇ ਸਤਨਾਮ ਜਾਅਲੀ ਜ਼ਮਾਨਤਾਂ ਕਰਵਾਉਂਦੇ ਹਨ ਅਤੇ ਜ਼ਿਲ੍ਹਾ ਅਦਾਲਤ 'ਚ ਕਿਸੇ ਦੀ ਜ਼ਮਾਨਤ ਕਰਵਾਉਣ ਪਹੁੰਚੇ ਹਨ। ਪੁਲਿਸ ਦਾ ਕਹਿਣਾ ਕਿ ਵਾਪਸੀ ਆਉਂਦੇ ਸਮੇਂ ਨਾਕੇ 'ਤੇ ਰੋਕ ਕੇ ਇੰਨਾਂ ਦੀ ਚੈਕਿੰਗ ਕੀਤੀ ਗਈ ਤਾਂ ਇੰਨਾਂ ਕੋਲੋਂ ਨਕਲੀ ਅਧਾਰ ਕਾਰਡ ਅਤੇ ਜਮ੍ਹਾਂਬੰਦੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:21 PM IST