ਮੰਦਰ ਵਿੱਚ ਆਰਤੀ ਦੀ ਤਿਆਰੀ ਕਰ ਰਹੇ ਪੰਡਿਤ ਉੱਤੇ ਨੌਜਵਾਨ ਨੇ ਕੀਤਾ ਜਾਨਲੇਵਾ ਹਮਲਾ - ਸ਼ਿਵ ਸੈਨਾ ਬਾਲ ਠਾਕਰੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16483595-897-16483595-1664252596103.jpg)
ਤਰਨਤਾਰਨ ਦੇ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਇੱਕ ਪੰਡਿਤ ਉੱਤੇ ਇੱਕ ਨੌਜਵਾਨ ਵੱਲੋਂ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਪੰਡਿਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ ਉੱਤੇ ਪਹੁੰਚੇ ਤਾਂ ਨੌਜਵਾਨ ਵੱਲੋਂ ਉਨ੍ਹਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਅਤੇ ਨੌਜਵਾਨ ਨੇ ਸ਼ਿਵ ਸੈਨਾ ਦੇ ਆਗੂ ਦੀ ਕਮੀਜ਼ ਪਾੜ ਦਿੱਤੀ। ਦੱਸ ਦਈਏ ਕਿ ਮੰਦਰ ਦੇ ਪੰਡਿਤ ਵੱਲੋਂ ਆਰਤੀ ਦੀ ਤਿਆਰੀ ਕੀਤੀ ਜਾ ਰਹੀ ਸੀ। ਫਿਲਹਾਲ ਮੌਕੇ ਉੱਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੰਦਰ ਦੇ ਪੰਡਿਤ ਅਤੇ ਸਿਵ ਸੈਨਾ ਆਗੂ ਉਪਰ ਹਮਲਾ ਕਰਨ ਵਾਲੇ ਨੁੰ ਇਕ ਨੋਜਵਾਨ ਕਾਬੂ ਕਰਕੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।