ਰੂਪਨਗਰ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਨੇਕੀ ਦੀ ਦੀਵਾਰ ਦੀ ਸ਼ੁਰੂਆਤ - Rupnagar latest news in Punjabi
🎬 Watch Now: Feature Video
ਰੂਪਨਗਰ: ਰੂਪਨਗਰ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਨੇਕੀ ਦੀ ਦੀਵਾਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨੇਕੀ ਦੀ ਦੀਵਾਰ ਲੋਕਾਂ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਆਪਣਾ ਵਾਧੂ ਸਮਾਨ ਨੇਕੀ ਦੀ ਦੀਵਾਰ ਵਿਖੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਕੱਪੜੇ ਭਾਂਡੇ ਜੁੱਤੀਆਂ ਆਦਿ ਲੋੜਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੁਵਿਧਾ ਕੇਂਦਰ ਨੇੜੇ ਕੀਤੀ ਨੇਕੀ ਦੀ ਦੀਵਾਰ ਲੋਕਾਂ ਨੂੰ ਸਮਰਪਿਤ ਕੀਤੀ ਹੈ। ਜਿਹੜੇ ਲੋਕਾਂ ਕੋਲ ਕੱਪੜੇ ਜੁੱਤੀਆਂ ਭਾਂਡੇ ਆਦਿ ਵਾਧੂ ਹਨ ਅਤੇ ਉਹ ਸਹਾਇਤਾ ਦੇ ਰੂਪ ਵਿੱਚ ਇਹ ਸਮਾਨ ਕਿਸੇ ਨੂੰ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਨੇਕੀ ਦੀ ਦੀਵਾਰ ਵਿਖੇ ਉਹ ਸਮਾਨ ਰੱਖ ਸਕਦੇ ਹਨ ਅਤੇ ਲੋੜਵੰਦ ਇਹ ਸਮਾਨ ਇੱਥੋਂ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਇਥੇ ਆਪਣੇ ਬੱਚਿਆਂ ਦੇ ਪੁਰਾਣੇ ਖਿਡੌਣੇ ਵੀ ਦੇ ਸਕਦੇ ਹਨ ਤਾਂ ਕਿ ਜਦੋਂ ਗਰੀਬ ਲੋਕਾਂ ਦੇ ਬੱਚਿਆਂ ਨੂੰ ਇਹ ਸਾਮਾਨ ਦਿੱਤਾ ਜਾਵੇ ਤਾਂ ਉਨ੍ਹਾਂ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਆ ਸਕੇ।