Expire Medicine ਦੀ ਡੇਟ ਮਿਟਾਉਂਣ ਦੀ Viral Video, ਹਰਕਤ ਵਿਚ ਆਇਆ ਸਿਹਤ ਵਿਭਾਗ - Mansa Viral Video
🎬 Watch Now: Feature Video
ਮਾਨਸਾ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸਦੇ ਵਿਚ ਡਾਕਟਰ ਵੱਲੋਂ ਮਿਆਦ ਲੰਘਾ ਚੁੱਕੀਆਂ ਦਵਾਈਆਂ ਦਾ ਜ਼ਖੀਰਾ ਖਰੀਦਿਆ ਗਿਆ ਹੈ ਅਤੇ ਇਨ੍ਹਾਂ ਦਵਾਈਆਂ ਦੀ ਡੇਟ ਮਿਟਾਉਣ ਦੇ ਲਈ ਆਪਣੇ ਪੂਰੇ ਸਟਾਫ ਨੂੰ ਲਗਾ ਦਿੱਤਾ ਗਿਆ ਹੈ। ਇਹ ਡਾਕਟਰ ਮਾਨਸਾ ਦੀ ਇਕ ਗਰੀਬ ਬਸਤੀ ਦੇ ਵਿੱਚ ਹਸਪਤਾਲ ਚਲਾ ਰਿਹਾ ਹੈ। ਜਿਥੇ ਕਿ ਜ਼ਿਆਦਾਤਰ ਗ਼ਰੀਬ ਲੋਕ ਹੀ ਦਵਾਈ ਲੈਣ ਦੇ ਲਈ ਪਹੁੰਚਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆਇਆ ਅਤੇ ਮਾਨਸਾ ਦੇ ਐਸ ਐਮ ਓ ਅਤੇ ਡਰੱਗਜ਼ ਇੰਸਪੈਕਟਰ ਵੱਲੋਂ ਹਸਪਤਾਲ ਵਿਚ ਚੈਕਿੰਗ ਕੀਤੀ ਜਾ ਰਹੀ ਅਤੇ ਦਵਾਈਆਂ ਦੇ ਸੈਂਪਲ ਵੀ ਲਏ ਗਏ। ਜਾਂਚ ਦੇ ਦੌਰਾਨ ਕਈ ਐਕਸਪਾਇਰੀ ਡੇਟ ਦਵਾਈਆਂ ਸਿਹਤ ਵਿਭਾਗ ਦੇ ਹੱਥ ਲੱਗੀਆਂ ਹਨ।
Last Updated : Sep 30, 2022, 1:04 PM IST