ਹਾਦਸੇ ਦਾ ਸ਼ਿਕਾਰ ਜੁਗਾੜੂ ਰੇਹੜੀ, 2 ਮੌਤਾਂ, 3 ਜ਼ਖ਼ਮੀ - Two killed in Jugaad Rehri crashed at Tarn Taran
🎬 Watch Now: Feature Video
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਦਦੇਹਰ ਸਾਹਿਬ ਦੇ ਨਜ਼ਦੀਕ ਇੱਕ ਜੁਗਾੜੂ ਰੇਹੜੀ ਹਾਦਸੇ ਦਾ ਸ਼ਿਕਾਰ ਹੋ ਗਈ। ਰੇਹੜੀ ਵਿੱਚ ਸਵਾਰ 2 ਜਾਣਿਆਂ ਦੀ ਮੌਤ ਹੋ ਗਈ ਹੈ ਜਦਕਿ 3 ਜਾਣੇ ਗੰਭੀਰ ਜ਼ਖ਼ਮੀ ਹੋਏ ਹਨ ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਰੇਹੜੀ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ ਹੈ ਜਿਸ ਦੇ ਚੱਲਦੇ ਸੰਤੁਲਨ ਵਿਗੜਨ ਦੇ ਚੱਲਦੇ ਮੋਟਰਸਾਇਕਲ ਰੇਹੜੀ ਦਰੱਖਤ ਨਾਲ ਜਾ ਟਕਰਾਈ। ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਆਰਥਿਕ ਮੱਦਦ ਦੀ ਮੰਗ ਕੀਤੀ ਗਈ ਹੈ। ਇਸ ਘਟਨਾ ਨੂੰ ਲੈਕੇ ਪੂਰੇ ਪਿੰਡ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।