ਟਰੱਕ ਚਾਲਕ ਦੀ ਤੇਜ਼ ਰਫ਼ਤਾਰੀ ਦਾ ਸ਼ਿਕਾਰ ਹੋਏ ਦੋ ਬਜ਼ੁਰਗ,ਪੁਲਿਸ ਨੇ ਕਬਜ਼ੇ ਵਿੱਚ ਲਿਆ ਟਰੱਕ - ਟਰੱਕ ਨੂੰ ਕਸਟੱਡੀ ਵਿੱਚ ਲਿਆ ਗਿਆ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16451954-1077-16451954-1663924213512.jpg)
ਪਟਿਆਲਾ: ਪਟਿਆਲਾ ਦੇ ਰਾਜਪੁਰਾ ਰੋਡ ਉੱਤੇ ਪਰਸ਼ੂਰਾਮ ਚੌਕ ਵਿੱਚ ਟਰੱਕ ਵੱਲੋਂ ਸਕੂਟਰ ਸਵਾਰ ਦੋ ਬਜ਼ੁਰਗਾਂ ਨੂੰ ਟੱਕਰ (Two seniors riding a scooter collided) ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰੀ ਟੱਕਰ ਜਿਸ ਵਿੱਚ ਸਕੂਟਰ ਚਲਾ ਰਹੇ ਦੋ ਬਜ਼ੁਰਗ ਬੁਰੀ (Two elderly people who were driving a scooter were seriously injured) ਤਰ੍ਹਾਂ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਮੌਕੇ ਉੱਤੇ ਪਹੁੰਚੇ ਥਾਣਾ ਲਾਹੌਰੀ ਗੇਟ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਟਰੱਕ ਚਾਲਕ ਵੱਲੋਂ ਟੱਕਰ ਮਾਰੀ ਗਈ ਹੈ। ਜਿਸ ਕਾਰਣ ਸਕੂਟਰ ਸਵਾਰ 2 ਬਜ਼ੁਰਗ ਗੰਭੀਰ ਰੂਪ ਨਾਲ਼ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਨੂੰ ਆਪਣੀ ਕਸਟੱਡੀ ਵਿੱਚ (The truck was taken into custody) ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੂਰੇ ਮਾਮਲੇ ਦੀ ਢੂੰਘਾਈ ਨਾਲ਼ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।